Sani Singh Sani Singh

ਕੱਲਿਆਂ ਦੀ ਜ਼ਿੰਦਗੀ ਸਹਾਰੇ

ਕੱਲਿਆਂ ਦੀ ਜ਼ਿੰਦਗੀ
ਸਹਾਰੇ ਤੋਂ ਕੀ ਲੈਣਾ ਏ।
ਜਦੋਂ ਸ਼ੋਂਕ ਹੀ ਡੁਬਣੇ ਦਾ,
ਕਿਨਾਰੇ ਤੋਂ ਕੀ ਲੈਣਾ ਐ।
ਸੱਚੀ ਬੇਵਫਾ ਪਿਆਰ ਤਾਂ,
ਪਿਆਰੇ ਤੋਂ ਕੀ ਲੈਣਾ ਏ।
ਦਿਲਾਂ ਚ ਏ ਖਾਰ ਤਾਂ
ਲਾਰੇ ਤੋਂ ਕੀ ਲੈਣਾ ਏ।
ਮੰਜਿਲ ਆ ਮੇਰੀ ਤਾਂ,
ਸਿਤਾਰੇ ਤੋਂ ਕੀ ਲੈਣਾ ਏ।
ਰਾਹਾਂ ਦੇ ਆ ਰਾਹੀਂ ਤਾਂ,
ਚੁਬਾਰੇ ਤੋਂ ਕੀ ਲੈਣਾ ਏ।
ਮੇਰੇ ਵਿਖਰੇ ਆ ਲੇਖ ਮੈਂ,
ਖਿਲਾਰੇ ਤੋਂ ਕੀ ਲੈਣਾ ਏ।
ਗਵਾਚ ਗਈ ਹੀਰ ਫੇਰ,
ਹਜ਼ਾਰੇ ਤੋਂ ਕਿ ਲੈਣਾ ਏ।
ਸਾਹ ਮੁਕਗਏ ਹਵਾ ਦੇ,
ਹੁਲਾਰੇ ਤੋਂ ਕੀ ਲੈਣਾ ਐ
ਰੂਹ ਉੱਡ ਗਈ ਹਵਾ ਚ,
ਗੁਬਾਰੇ ਤੋਂ ਕੀ ਲੈਣਾ ਏ।