ਪਿਆਰ ਕਰਦੀ ਆ ਥੋੜ੍ਹਾ ਜਿਹਾ ਤਾਂ ਮਾਣ ਦੇ,
ਮੈ ਨੀ ਕਹਿੰਦੀ ਮੇਰੇ ਲਈ ਤੂੰ ਆਪਣੀ ਜਾਨ ਦੇ,
ਤੇਰੀ ਮੇਰੀ ਗੱਲ ਜਾਕੇ ਲੋਕਾਂ ਚ ਨਾ ਬੋਲ,
ਮੇਰੀ ਇੱਜ਼ਤ ਨੂੰ ਐਵੇਂ ਕਿਸੇ ਅੱਗੇ ਨਾ ਖੋਲ੍ਹ,
ਇਸ ਕਮਲੀ ਨੂੰ ਕਿੰਨਾ ਕ ਬਦਨਾਮ ਕਰਲੇਂਗਾ,
ਜੋ ਮੈਂ ਜਰਿਆ ਸੱਜਣਾ ਤੂੰ ਦਿੱਲ ਤੇ ਕਿੱਥੇ ਜਰਲੇਂਗਾ,
ਰੱਬ ਕੋਲ ਜਾਕੇ ਮੇਰੇ ਲਈ ਜ਼ਿੰਦਗੀ ਮੰਗੇਗਾ,
ਬੇਗਾਨੀਆਂ ਨੂੰ ਛੱਡ ਤੂੰ ਆਪਣਿਆਂ ਤੋਂ ਵੀ ਸੰਘੇਗਾ,
ਆਪਣੇ ਦਿੱਲ ਦੇ ਬੂਹਿਆਂ ਨੂੰ ਭੇੜਕੇ ਨਾ ਰੱਖੀ,
ਰਾਤਾਂ ਚ ਯਾਦਾਂ ਨੂੰ ਐਵੇਂ ਛੇੜਕੇ ਨਾ ਰੱਖੀ,
ਇਹ ਦੁਨੀਆ ਮਜ਼ਾਕ ਬਣਾਉਂਦੀ ਦੁੱਖ ਨਾ ਦੱਸਦੀ,
ਜੇ ਕੋਈ ਤੈਨੂੰ ਮਾੜਾ ਬੋਲੂ ਬਸ ਥੋੜ੍ਹਾ ਜੇਹਾ ਹੱਸਦੀ,
ਛੋਟੀ ਜਹੀ ਰੱਖਲੀ ਆਸ ਤੂੰ ਮੇਰੇ ਲਈ ਖਾਸ,
ਜਿਸਮਾਂ ਦਾ ਖੇਡ ਨੀ ਜਨਮਾ ਦੀ ਪਿਆਸ,