shayari4u shayari4u

ਇਕੋ ਯਾਰੀ ਕੱਲੇ

ਇਕੋ ਯਾਰੀ ਕੱਲੇ ਰੱਬ ਵਾਲੀ,
ਬਾਕੀ ਯਾਰੀਆ ਸਭ ਖੁਆਰੀਆਂ ਨੇ।
ਜਿੰਨ੍ਹਾਂ ਰੱਬ ਦੀਆ ਯਾਰੀਆਂ ਛੱਡ ਦਿੱਤੀਆ,
ਉਨ੍ਹਾ ਜਿੱਤੀਆ ਬਾਜੀਆਂ ਵੀ ਹਾਰੀਆ ਨੇ।
ਜੋ ਕੁਝ ਲਿਖਿਆ ਵਿਚ ਨਸੀਬ ਸਾਡੇ,
ਉਹੀ ਤੂੰ ਲੈਣਾ ਉਹੀ ਮੈ ਲੈਣਾ।
ਮੇਰੀਆਂ ਤੇਰੀਆਂ ਆਕੜਾ ਕਿਸ ਕਾਰੇ,
ਤੂੰ ਭੀ ਢਹਿ ਪੈਣਾ ਤੇ ਮੈ ਵੀ ਢਹਿ ਪੈਣਾ।
ਸੱਦਾ ਆਇਆ ਤੇ ਬੁੱਕਲ ਮਾਰ ਤੁਰਨਾ,
ਨਾ ਕੁਝ ਤੂੰ ਲੈਣਾ ਤੇ ਨਾ ਕੁਝ ਮੈ ਲੈਣਾ।
ਜੋ ਗੁਜਰੇ ਗੀ ਸੋ ਜਾਨ ਆਪਣੀ ਤੇ,
ਉਹੀ ਤੂੰ ਸਹਿਣਾ ਉਹੀ ਮੈ ਸਹਿਣਾ।