shayari4u shayari4u

ਰੱਖੜੀ ਦੀ ਤੰਦ

ਰੱਖੜੀ ਦੀ ਤੰਦ ਕੂਲ਼ੀ, ਤੋੜੀਂ ਨਾ ਤੂੰ ਵੀਰਿਆ!
ਵਲ਼ ਵਲ਼ ਆਵਾਂ ਭੱਜੀ, ਮੋੜੀਂ ਨਾ ਤੂੰ ਵੀਰਿਆ!
ਤੇਰੀਆਂ ਬਲਾਵਾਂ ਭੈਣਾਂ ਸਿਰ ਜਿਊਣ ਜੋਗਿਆ ਵੇ,
ਅਰਜ਼ਾਂ ਨੂੰ ਕਰੀਂ ਮਨਜ਼ੂਰ!
ਹੁੱਸੜੀਆਂ ਧੀਆਂ ਮਾਂ ਦੇ ਬੁੱਕਲ਼ਾਂ ਦੇ ਨਿੱਘ ਬਾਝੋਂ,
ਰੱਬਾ ਸਾਥੋਂ ਹੋਇਆ ਕੀ ਕਸੂਰ!