ਮੈਂ ਪੰਜਾਬੀ ਪੰਜਾਬ ਦੀ ਰਹਿਣ ਵਾਲੀ
ਕਦੇ ਪੰਜਾਬੀ ਕਹਿਣ ਤੋਂ ਨਾ ਸੰਗਦੀ ਹਾਂ ।
ਫਰੀਦ, ਰਵਿਦਾਸ, ਨਾਨਕ, ਗੋਵਿੰਦ ਸਤਿਗੁਰਾਂ ਦੀ
ਰਹੇ ਹਮੇਸ਼ਾ ਬਖ਼ਸ਼ਿਸ਼ ਇਹੀ ਹਰ ਵੇਲੇ ਮੰਗਦੀ ਹਾਂ ।
ਆਲਮ, ਉਦਾਸੀ, ਦਿਲ, ਸ਼ਿਵ, ਪਾਸ਼ ਦੇ ਗੀਤਾਂ ਦੀਆਂ
ਗੱਲਾਂ ਵੀ ਕਵਿਤਾਵਾਂ ਵਿੱਚ ਰੰਗਦੀ ਹਾਂ ।
ਗੱਲ ਤੁਰਦੀ ਜਦੋਂ ਕਿਸੇ ਪੰਜਾਬਣ ਦੀ
ਪੀਰੋ,ਅੰਮ੍ਰਿਤਾ,ਸੁਰਿੰਦਰ, ਦਲੀਪ ਕੌਰ, ਨਰਿੰਦਰ ਬੀਬਾ
ਕਾਇਲ ਇਹਨਾਂ ਦੇ ਵੱਖਰੇ ਢੰਗ ਦੀ ਹਾਂ।
ਬਾਹੂ,ਬੁੱਲਾ,ਦਮੋਦਰ, ਵਾਰਿਸ, ਪੀਲੂ ਜਿਹੇ ਸ਼ਾਇਰਾਂ ਦਾ
ਬਣਿਆ ਰਹੇ ਸਤਿਕਾਰ ਸਦਾ ਹੀ ਮੰਗਦੀ ਹਾਂ।
ਕਿਤੇ ਨਜ਼ਰ ਨਾ ਲੱਗ ਜੇ ਮੇਰੀ ਮਾਂ ਬੋਲੀ ਨੂੰ
ਮੈਂ ਖ਼ੈਰ ਸਦਾ ਇਹਦੀ ਰੱਬ ਤੋਂ ਮੰਗਦੀ ਹਾਂ I