shayari4u shayari4u

ਬੜੇ ਚਿਰਾਂ ਬਾਅਦ

ਬੜੇ ਚਿਰਾਂ ਬਾਅਦ ਸੁਣੀ ਅੱਜ ਵਾਜ ਓਹ ਅਵੱਲੀ,
ਸਿੱਧੀ ਹਿੱਕ ਵਿੱਚ ਖੁੱਭ ਗਈ ਓ ਫੇਰ ਮੇਰੇ ਝੱਲੀ।

ਓਹਦਾ ਕਰਦਾ ਮੈਂ ਐਨਾ ਜਿੰਨਾ ਰੱਬ ਨਾਲ ਮੋਹ,
ਮੈਨੂੰ ਭੁੱਲੇ ਨਾ ਭੁਲਾਈ ਵਿੱਚੋਂ ਚੇਤਿਆਂ ਦੇ ਓਹ।

ਓਹਦਾ ਮੁਸ਼ਕੀ ਜਿਆ ਰੰਗ ਮੇਰੇ ਚੇਤਿਆਂ ਚ ਲੱਥਾ,
ਅੱਖਾਂ ਝੀਲ ਕੋਈ ਪਹਾੜੀ ਦਗ਼ੇ ਚੰਦ ਵਾਂਗੂੰ ਮੱਥਾ।

ਜਦੋਂ 'ਮਾਨ ਮਾਨ' ਕਹਿਕੇ ਓਹ ਅਵਾਜ ਜਿਹੀ ਮਾਰੇ,
ਓਦੋਂ ਬੁੱਲ੍ਹੀਆਂ ਚੋਂ ਕਿਰਦੇ ਨੇ ਅੰਬਰਾਂ ਦੇ ਤਾਰੇ।

ਹੋਈ ਰੱਬੀਂ ਤੇ ਸਬੱਬੀਂ ਓਹਦੀ ਕਰਮਾਂ ਨਾ ਦੀਦ,
ਰੱਖੇ ਚਿਰਾਂ ਦੇ ਸੀ ਰੋਜ਼ੇ ਭੈੜੀ ਆਓਂਦੀ ਨਈਂ ਸੀ ਈਦ।

ਸਾਡੀ ਜਿੰਦ ਵਾਲਾ ਓਹਦੇ ਨਾਵੇਂ ਹੋਇਆ ਮੁਖਤਿਆਰ,
ਸੱਚੇ ਕੀਤੇ ਆ ਜੀ ਰੱਬ ਜਿਹੇ ਕੌਲ ਤੇ ਕਰਾਰ।।