ਕੀ ਹੋਇਆ ਜੇ ਤੈਂ ਸੰਗ ਉਮਰ ਗੁਜ਼ਾਰੀ ਨਈਂ,
ਜਿੰਨੀ ਜ਼ਿੰਦਗੀ ਬੀਤੀ, ਕੀ ਉਹ ਸਾਰੀ ਨਈਂ !
ਮਹਿਖ਼ਾਨੇ ਵਿਚ ਬੈਠ ਗਿਆ ਵਾਂ, ਬਜ਼ਮ ਜੁੜੀ,
ਤੇਰਾ ਸੁਣਿਆ ਨਾਮ, ਤੇ ਚੜ੍ਹੀ ਖ਼ੁਮਾਰੀ ਨਈਂ !
ਇਕੋ ਦਿਲ ਸੀ ਤੈਨੂੰ ਦਿਤਾ.......ਬੱਸ ਐ ਹੁਣ,
ਤੇਰੇ ਮਗਰੋਂ ਕਿਸੇ ਦੀ, ਹੁਣ ਕੋਈ ਵਾਰੀ ਨਈਂ !
ਤੈਂਥੌਂ ਕਾਹਦਾ ਓਹਲ਼ਾ.....ਨੈਂਣੀਂ ਅਸ਼ਕ ਹੀ ਨੇ,
ਕਿ ਸੱਜਣਾ ਸਾਥੋਂ ਹੁੰਦੀ, ਪਰਦਾ-ਦਾਰੀ ਨਈਂ !
ਵੇਖ ‘maan’ ਨੂੰ ਘੇਰਿਆ, ਲੱਖ ਅਜ਼ੀਜ਼ਾਂ ਨੇ,
ਪਰ ਤੇਰੀ ਸਹੁੰ, ਦਿਲ ਵਿਚ ਕੋਈ ਮੱਕਾਰੀ ਨਈਂ...