ਅੱਜ ਬੋਲ ਦੇਣਾ ਤੇਰੇ ਕੋਲੋਂ ਡਰਨਾ ਨੀ,
ਕਿਸੇ ਹੋਰ ਕਦਮਾਂ ਚ ਦਿਲ ਧਰਨਾ ਨੀ।
ਗੱਲ ਸੱਚੀ ਵਾਰ ਵਾਰ ਕਹਿ ਨੀ ਹੋਣਾ,
ਮੇਰੀ ਜਾਨ ਤੇਰਾ ਬਿਨਾ ਰਹਿ ਨੀ ਹੋਣਾ।
ਐਨੇ ਸਾਲਾਂ ਤੋਂ ਚੁੱਪ ਥੋੜਾ ਸੰਘਦਾ,
ਰੱਬ ਕੋਲੋਂ ਬਸ ਤੈਨੂੰ ਮੰਗਦਾ।
ਦੋ ਕਦਮਾਂ ਚ ਦਿਲ ਪੂਰਾ ਖੋਲ ਕੇ ਧਰਦੂੰ,
ਤੇਰੀ ਖੁਸ਼ੀ ਲਈ ਦੁਨੀਆਂ ਰੋਲ ਕੇ ਧਰਦੁੰ।
ਹੱਥ ਫੜ ਦੁਨੀਆ ਅੱਗੇ ਐਲਾਨ ਕਰਦਾਂ,
ਤੇਰੇ ਕਦਮਾਂ ਚ ਆਪਣੀ ਜਾਨ ਧਰਦਾਂ।
ਤੈਨੂੰ ਰੋਂਦੀ ਨੂੰ ਚੁੱਪ ਕਰਾ ਕੇ ਜਾਊਂਗਾ,
ਰਹਿੰਦੇ ਸਾਹ ਤੱਕ ਰਿਸਤਾ ਨਿਭਾ ਕੇ ਜਾਊਂਗਾ।
Mani kotkapura