shayari4u shayari4u

ਨਿੱਤ ਹੀ ਤਾਂ

ਨਿੱਤ ਹੀ ਤਾਂ ਏਥੇ ਪਿਆ ਰਹਿੰਦਾ ਸੋਗ ਆ,
ਪਾਣੀ ਮੁੱਕ ਚੱਲੇ ਤੇ ਨਸ਼ੇ ਰਹਿ ਡੋਬ ਆ,
ਧਰਤ ਪੰਜਾਬ ਦੀ ਇਹ ਰਹੀ ਭੁੱਬਾ ਮਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,

ਛਤੀਰਾ ਜਿਹੇ ਗੱਭਰੂ ਲਏ ਉਹਨੇ ਚੁਣ ਆ,
ਨਸ਼ੇਆ ਦਾ ਜਿਹੜਾ ਲੱਗ ਗਿਆ ਘੁਣ ਆ,
ਮੌਤ ਦੇ ਵਪਾਰੀਆ ਨਾ ਰਲੀ ਸਰਕਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,

ਖੜਾ ਬਾਰਡਰ ਤੇ ਹੁੰਦਾ ਸੰਤਰੀ ਜੇ ਜਾਗਿਆ,
ਸਮਝ ਨਾ ਆਵੇ ਫਿਰ ਪਾਰੋ ਕਿਵੇ ਆ ਗਿਆ,
ਟੱਪ ਗਈ ਖੇਪ ਕਿਵੇ ਕੰਡੀਆਲੀ ਜਿਹੜੀ ਤਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,

ਨਾ ਗੋਲੀਆ ਤੋ ਡਿੱਗੇ, ਸੂਟੇਆ ਨੇ ਸੁੱਟ ਲਏ,
ਕਰਤੇ ਯਤੀਮ ਬੱਚੇ, ਸੁਹਾਗ ਕਈ ਲੁੱਟ ਲਏ,
ਬੁੱਢੇ ਵਾਰੇ ਮਾਪਿਆ ਨੂੰ ਵੱਜ ਗਈ ਮਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,

ਇਹ ਮੌਤ ਦੇ ਮਗਰਮੱਛ ਦੱਸੋ ਕਿਵੇ ਪਲੇ ਆ,
ਕਾਲਿਆ ਦੇ ਨਾਲ ਸਭ ਚਿੱਟੇ ਏਥੇ ਰਲੇ ਆ,
ਪਾਲ ਰਹੀ ਚੋਰ ਇਹ ਖੁੱਦ ਸਰਕਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,

ਅਮਨ ਸੰਧੂ ਸਮਝ ਸਮੇ ਦੀ ਤੂੰ ਚਾਲ ਨੂੰ,
ਰਲ ਮਿਲ ਲਾਉਣੀ ਪੈਣੀ ਰੋਕ ਇਸ ਕਾਲ ਨੂੰ,
ਪੈ ਗਈ ਪੰਜਾਬ ਨੂੰ ਨਵੀ ਇਹ ਵੰਗਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,