ਕਿਸੇ ਨੇ ਅਧਿਆਪਕ ਨੂੰ ਪੁੱਛਿਆ,"ਤੁਸੀਂ ਕੀ ਕਰਦੇ ਓ ? "
ਅਧਿਆਪਕ ਨੇ ਸੁੰਦਰ ਜਵਾਬ ਦਿੱਤਾ-
ਸੁੰਦਰ ਸੁਰ ਸਜਾਉਣ ਲਈ ਸਾਜ਼ ਬਣਾਉਂਦਾ ਹਾਂ ।
ਅਨਾੜੀ ਪਰਿੰਦਿਆਂ ਨੂੰ ਬਾਜ਼ ਬਣਾਉਂਦਾ ਹਾਂ ।
ਚੁਪਚਾਪ ਸੁਣਦਾ ਹਾਂ ਸ਼ਿਕਾਇਤਾਂ ਸਭ ਦੀਆਂ,
ਫੇਰ ਦੁਨੀਆਂ ਨੂੰ ਬਦਲਣ ਦੀ ਅਵਾਜ਼ ਬਣਾਉਂਦਾ ਹਾਂ ।
ਸਮੁੰਦਰ ਤਾਂ ਪਰਖਦਾ ਹੈ ਹੌਂਸਲੇ ਕਿਸ਼ਤੀਆਂ ਦੇ ਅਤੇ
ਮੈਂ ਡੁੱਬਦੀਆਂ ਕਿਸ਼ਤੀਆਂ ਨੂੰ ਜ਼ਹਾਜ ਬਣਾਉਂਦਾ ਹਾਂ।
ਬਣਾਏ ਚਾਹੇ ਕੋਈ ਚੰਨ 'ਤੇ ਬੁਰਜ ਏ ਖਲੀਫਾ,
ਮੈਂ ਤਾਂ ਕੱਚੀਆਂ ਇੱਟਾਂ ਨਾਲ਼ *ਤਾਜ਼* ਬਣਾਉਂਦਾ ਹਾਂ ।
🙏ਸਮੂਹ ਮਿਹਨਤੀ ਅਧਿਆਪਕਾਂ ਨੂੰ ਸਮਰਪਿਤ🙏