ਬਾਜ ਗੁਰਾਂ ਦਾ ਦੇ ਗਿਆ ,
ਸੰਦੇਸ਼ ਵਿੱਚ ਕੌਮ ਭਲਾਈ।
ਅਜ਼ਾਦ ਵਾਂਗ ਸਦਾ ਮੇਰੇ ਰਹਿਣਾ ,
ਕਰਦੇ ਰਿਹੋ ਹੱਕਾਂ ਲਈ ਲੜਾਈ।
ਮੋਹ ਮਾਇਆ ਵਿੱਚ ਤੁਸੀ ਫਸ ਨਾ ਜਾਣਾ ,
ਆਲ੍ਹਣਾ ਮੇਰਾ ਦੇਣਾ ਨਾ ਕਿਤੇ ਦਿਖਾਈ।
ਆਲਸ ਦਾ ਕਦੀ ਪੱਲਾ ਨਾ ਫੜਨਾ ,
ਮੈਂ ਸਦਾ ਅੰਬਰੀ ਉੱਚੀ ਉਡਾਰੀ ਲਾਈ।
ਦੁਸ਼ਮਣ ਚਾਹੇ ਕਿੰਨਾ ਵੀ ਤਕੜਾ ,
ਬਿਨ ਲੜਿਆ ਨਾ ਕਦੀ ਹਾਰ ਮਨਾਈ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ,
ਸਰਬੰਸ ਦਾਨ ਕਰ ਕੌਮ ਲਈ ਸ਼ਹੀਦੀ ਪਾਈ।