shayari4u shayari4u

ਦੋ ਅੱਖ਼ਰਾਂ ਦਾ

ਦੋ ਅੱਖ਼ਰਾਂ ਦਾ ਬਣਿਆ *ਬੰਦਾ*
ਵਿੱਚ ਦੋ ਅੱਖ਼ਰਾਂ ਦੀ *ਜਾਨ*
ਦੋ ਅੱਖ਼ਰਾਂ ਦਾ *ਦਿਲ* ਚੱਲਦਾ
ਕਰੇ ਦੋ *ਅੱਖਾਂ* ਦਾ ਮਾਣ

ਦੋ ਅੱਖ਼ਰਾਂ ਦਾ *ਸਿੱਖ* ਬਣਦਾ
ਬਣਦਾ ਦੋ ਅੱਖ਼ਰਾਂ ਦਾ *ਖਾਨ*
ਦੋ ਅੱਖ਼ਰਾਂ ਦਾ *ਅੱਲਾ* ਬਣਿਆ
ਬਣਿਆ ਦੋ ਅੱਖ਼ਰਾਂ ਦਾ *ਰਾਮ*

ਦੋ ਅੱਖ਼ਰਾਂ ਦੇ *ਸਾਹ* ਮੁੱਕ ਜਾਣੇ
ਆ ਜਾਣੀ ਦੋ ਅੱਖ਼ਰਾਂ ਦੀ *ਮੌਤ*
ਦੋ ਅੱਖ਼ਰਾਂ ਦੀ *ਦਰੀ* ਵਿਛਾਕੇ
ਦੋ ਅੱਖ਼ਰਾਂ ਦਾ ਕਰਨਗੇ *ਸੋਗ*

ਦੋ ਅੱਖ਼ਰਾਂ ਦੇ *ਮੋਡੇ* ਤੇ ਚੁੱਕਣਾ
ਦੋ ਅੱਖ਼ਰਾਂ ਦੇ *ਫੱਟੇ* ਤੇ ਪਾਕੇ
ਦੋ ਅੱਖ਼ਰਾਂ ਦਾ *ਭਾਂਡਾ* ਭੰਨਕੇ
ਰੱਖਣਾ ਦੋ ਅੱਖ਼ਰਾਂ ਦੀ *ਚਿਖਾ*
ਤੇ ਜਾਕੇ

ਦੋ ਅੱਖ਼ਰਾਂ ਦਾ *ਸਿਵਾ* ਬਾਲਤਾ
ਦੋ ਅੱਖ਼ਰਾਂ ਦੀ *ਤੀਲੀ* ਲਾਕੇ
ਦੋ ਅੱਖ਼ਰਾਂ ਦੀ *ਅੱਗ* ਨੇ ਸਾੜਤਾ
ਰੱਖਤਾ ਦੋ ਅੱਖ਼ਰਾਂ ਦੀ *ਰਾਖ* ਬਣਾਕੇ

ਦੋ ਅੱਖ਼ਰਾਂ ਦੇ *ਰਾਜੇ* ਤੁਰ ਗਏ
ਦੋ ਅੱਖ਼ਰਾਂ ਦਾ *ਧੰਨ* ਛੱਡ ਜਾਣਾ
ਛੱਡ ਬਲਦਾ ਦੋ ਅੱਖ਼ਰਾਂ ਦਾ *ਚੁੱਲਾ*
ਤੁਰ ਗਿਆ ਦੋ ਅੱਖ਼ਰਾਂ ਦਾ *ਬੁੱਲ੍ਹਾ*