ਆਜੋ ਰਲ ਮਿਲ ਅਧਿਆਪਕ ਦਿਵਸ ਮਨਾਈਏ।
ਹਰ ਪਾਸੇ ਵਿੱਦਿਆ ਦਾ ਚਾਨਣ ਫੈਲਾਈਏ।
ਭੇਦ ਭਾਵ ਨੂੰ ਦਿਲੋਂ ਮਿਟਾ ਕੇ,
ਸਭਿ ਸਾਂਝੀਵਾਲ ਸਦਾਈਏ।
ਗਰੀਬੀ ਤਾਈਂ ਦੂਰ ਭਜਾ ਕੇ ,
ਸੋਹਣਾ ਦੇਸ਼ ਖੁਸ਼ਹਾਲ ਬਣਾਈਏ।
ਹਰ ਬੱਚਾ ਪੜਿਆ ਲਿਖਿਆ ਹੋਵੇ ,
ਅਨਪੜ੍ਹਤਾ ਨੂੰ ਜੜ੍ਹੋਂ ਮੁਕਾਈਏ ।
ਨਸ਼ਾ ਖੋਰੀ ,ਦਹੇਜ ਪ੍ਰਥਾ , ਭਰਿਸਟਾਚਾਰੀ ,
ਸਭਿ ਅਲਾਮਤਾਂ ਦੂਰ ਭਜਾਈਏ।
ਨਿਰਮਲ ਸੱਚ ਦੇ ਪੂਰਨੇ ਪਾ ਕੇ ,
ਅਧਿਆਪਕ ਦਾ ਸਤਿਕਾਰ ਵਧਾਈਏ।
ਆਜੋ ਰਲ ਮਿਲ ਅਧਿਆਪਕ ਦਿਵਸ ਮਨਾਈਏ
ਮੋਹ ਦੀਆਂ ਤੰਦਾਂ ਹੋਰ ਵਧਾਈਏ।
ਪਿਆਰ ਦੀਆਂ ਤੰਦਾਂ ਹੋਰ ਵਧਾਈਏ।
ਨਿਰਮਲ ਕੌਰ ਕੋਟਲਾ