ਸੁੰਨੀ ਪਈ ਸੱਥ ਅੱਜ ਧਾਹਾਂ ਪਈ ਮਾਰਦੀ ਵੱਢੇ ਗਏ ਪਿੱਪਲ ਬੋਹੜ ਉਹਨਾਂ ਨੂੰ ਪੁਕਾਰਦੀ ਲੱਗਦੀ ਸੀ ਕਲੀ ਕਿਤੇ ਬਾਬਿਆਂ ਚੋਂ ਹੀਰ ਦੀ ਚੱਲਦੀ ਸੀ ਗੱਲ ਟੁੱਟੇ ਮਿਰਜੇ ਦੇ ਤੀਰ ਦੀ ਬਾਬਿਆਂ ਦੀ ਬਾਜੀ ਚੱਲਦੀ ਸੀ ਤਾਸ ਦੀ ਹੁੰਦੀ ਸੀ ਸਿਫਤ ਕਿਸੇ ਪਹਿਲਵਾਨ ਖਾਸ ਦੀ ਬਦਲੇ ਜਮਾਨੇ ਸੰਧੂ ਗੱਲ ਗਈ ਠਾਠ ਦੀ