shayari4u shayari4u

ਬੱਲੇ ਨੀ ਪੰਜਾਬੀਏ ਤੇਰਾ

ਬੱਲੇ ਨੀ ਪੰਜਾਬੀਏ
ਤੇਰਾ ਵੀ ਜਵਾਬ ਨਹੀਂ।

ਪਹਿਲਾਂ ਸੱਤ ਸ੍ਰੀ ਅਕਾਲ ਨੂੰ ਹੈਲੋ ਵਿੱਚ ਢਾਲਿਆ,
ਫੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ।
ਚਿੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ,
ਤੀਰ ਦੇ ਨਿਸ਼ਾਨ ਨੂੰ ਐਰੋ ਬੋਲਿਆ ਕਰ।
ਬਸਤਾ ਨੀ ਕਹਿਣਾ ਇਹ ਬੈਗ ਹੁੰਦਾ ਏ,
ਟੇਡਾ ਮੇਡਾ ਇੰਗਲਿਸ਼ ਚ ਜ਼ਿਗਜ਼ੈਗ ਹੁੰਦਾ ਏ।
ਜਹਾਜ਼ ਨੂੰ ਪਲੇਨ ਕਹਿਣਾ ਰੇਲ ਨੂੰ ਟ੍ਰੇਨ ਕਹਿਣਾ,
ਹਾਸੇ ਨੂੰ ਸਮਾਇਲ ਤੇ ਦਿਮਾਗ਼ ਨੂੰ ਬ੍ਰੇਨ ਕਹਿਣਾ।
ਅੱਖਾਂ ਹੋਈਆਂ ਆਇਜ਼ ਤੇ ਨੱਕ ਹੁਣ ਨੋਜ਼ ਹੋਇਆ,
ਕੁਲਫ਼ੀ ਆਇਸ-ਕਰੀਮ ਤੇ ਗੁਲਾਬ ਰੈਡ ਰੋਜ਼ ਹੋਇਆ।
ਫੁਟਾ ਸਕੇਲ ਹੋਇਆ ਤੇ ਪ੍ਰਕਾਰ ਕੰਪਾਸ ਬਈ,
ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਹੈ ਆਸ ਬਈ।
ਸ਼ਾਰਪਨਰ ਬਣ ਗਏ ਜਿਹੜੇ ਸੀ ਪੈਂਨਸਲ-ਤਰਾਸ਼ ਬਈ।
ਰਾਇਟ ਤੇ ਲੈਫਟ ਹੋ ਗਏ ਸੱਜੇ ਅਤੇ ਖੱਬੇ ਜੀ,
ਬਣ ਗਏ ਜਮੈਟਰੀ ਡਰਾਇੰਗ ਵਾਲੇ ਡੱਬੇ ਜੀ।
ਬੱਚੇ ਵੀ ਪੰਜਾਬੀ ਵਾਲਾ ਬੋਝ ਨੀ ਸਹਾਰਦੇ,
ਭਾਸ਼ਾ ਨੂੰ ਬਗਾਨੇ ਨਹੀਂ ਆਪਣੇ ਹੀ ਮਾਰਦੇ।
ਜੇ ਬੱਚਾ ਬੋਲੇ ਪੰਜਾਬੀ ਤਾਂ ਸਾਡੀ ਸ਼ਾਨ ਘੱਟਦੀ,
ਉਂਝ ਪੰਜਾਬੀ ਨੂੰ ਏ ਖਤਰਾ ਤੇ ਸਾਡੀ ਜਾਨ ਘੱਟਦੀ।
ਉਂਝ ਪੰਜਾਬੀ ਨੂੰ ਏ ਖਤਰਾ ਤੇ ਸਾਡੀ ਜਾਨ ਘੱਟਦੀ।