ਪਿਆਰ ਨੂੰ ਪਿਆਰ ਦਾ ਨਾਂ ਨਹੀਂ ਦੇਂਦੇ
ਲੋਕ ਦਿਲਾਂ ਵਿਚ ਥਾਂ ਨਹੀਂ ਦੇਂਦੇ
ਬੇਸ਼ੱਕ ਗੱਲ ਮੈਂ ਡੂੰਘੀ ਲਿਖਣਾਂ !
ਫਿਰ ਵੀ ਮੈਨੂੰ ਵਾਹ ਨਹੀਂ ਦੇਂਦੇ,
ਤੂੰ ਐਤਬਾਰ ਕਿਉਂ ਕਰਦੈਂ ਗੈਰਾਂ ਦਾ ਔਲਖਾਂ!
ਏਥੇ ਤਾਂ ਆਪਣੇ ਵੀ ਲੈਣ ਸਾਹ ਨਹੀਂ ਦੇਂਦੇ
ਲਾ ਪਾਣੀ, ਤੇ ਬਾਗਾਂ ਨੂੰ ਰੱਖ ਹਰਾ
ਸੁੱਕੇ ਰੁੱਖ ਕਦੇ ਠੰਢੀ ਛਾਂ ਨਹੀਂ ਦੇਂਦੇ,
ਮੈਂ ਮੂੰਹ ਦਾ ਕੋੜਾ,ਤੇ ਦਿਲ ਦਾ ਕੌਰਾ!
ਸੱਜਣ ਤਾਂ ਹੀ ਆਪਣੀ ਮਹਿਫ਼ਿਲ ਵਿਚ ਪਨਾਹ ਨਹੀਂ ਦੇਂਦੇ
ਸਾਂਝ ਰੱਖੀਂ ਸੱਜਣਾਂ ਦਿਲ ਵਾਲਿਆਂ ਨਾਲ
ਪੈਸੇ ਵਾਲੇ ਸ਼ਰਾਬ ਤਾਂ ਦੇਂਦੇ ਨੇ, ਪਰ ਚਾਹ ਨਹੀਂ ਦੇਂਦੇ ,।।
ਰਮਨ ਔਲਖ