ਮੈਂ ਜਨਮੀ ਤਾਂ ਸੋਗ ਪੈ ਗਿਆ
ਸਭ ਨੇ ਮੂੰਹ ਲਮਕਾਇਆ ...
ਚੰਗੀ ਚੀਜ਼ ਨਾ ਦਿੱਤੀ ਰੱਬ ਨੇ
ਹੁਉਂਕਾ ਭਰ ਕੇ ਰੋਸ ਦਿਖਾਇਆ ...
ਸਰੀਂਹ ਤੇ ਨਿੰਮ ਨਾ ਬੰਨ੍ਹੇ
ਲੈਣ ਵਧਾਈ ਨਾ ਕੋਈ ਆਇਆ ...
ਨਾ ਕਿਸੇ ਲੱਡੂ ਵੰਡੇ
ਨਾ ਕਿਸੇ ਨਜ਼ਰ ਦਾ ਟਿੱਕਾ ਲਾਇਆ ...
ਮਾਂ ਵੱਲ ਸਾਰੇ ਕੋੜਾ ਝਾਕਣ
ਬੇਦੋਸ਼ੀ ਤੇ ਦੋਸ਼ ਲਾਇਆ ...
ਕਿਸੇ ਨਾ ਉਹਦਾ ਦਰਦ ਵੰਡਾਇਆ ...
ਦੇਖ ਬੇਕਦਰੀ ਕੀ ਲੈਣਾ ਇਸ ਜੱਗ ਤੇ ਆਕੇ
ਮਨ ਬੜਾ ਪਛਤਾਇਆ ...
ਗੁਰੂ ਨਾਨਕ ਨੂੰ ਮੱਥੇ ਟੇਕਣ
ਘਰ ਵੱਡਾ ਫੋਟੋ ਲਾਇਆ ...
'ਸੋ ਕਿਉਂ ਮੰਦਾ ਆਖਿਏ'
ਬਸ 'ਆਖਣ ਦੀ ਗੱਲ ਬਣਾਇਆ' ...