shayari4u shayari4u

➖➖

➖➖ ਓ ਅ ੲ ਸ ਹ ➖

ਹਿੰਦੀ ਸਾਡੀ ਮਾਸੀ ਲੱਗਦੀ
ਮਾਂ ਲੱਗੇ ਪੰਜਾਬੀ
ਉਰਦੂ ਸਾਡਾ ਭਾਈ ਲੱਗਦਾ
ਇੰਗਲਿਸ਼ ਸਾਡੀ ਭਾਬੀ
ਮਾਂ ਬੋਲੀ ਦਾ ਰਿਸ਼ਤਾ ਗੂੜਾ
ਮਿੱਠੜਾ ਬੇਹਿਸਾਬੀ
ਵਤਨ ਮੇਰੇ ਦੀ ਰਾਣੀ ਬੋਲੀ
ਵੱਖਰੇ ਠਾਠ ਨਵਾਬੀ
ਇਹ ਤਾਂ ਸਾਡੀ ਰੂਹ ਦੀ ਭਾਸ਼ਾ
ਕੋਈ ਨਹੀਂ ਕਿਤਾਬੀ
ਮਾਂ ਬੋਲੀ ਨੂੰ ਜਿਸ ਨੇ ਮਾਣ ਨਾ ਦਿੱਤਾ
ਕਾਹਦਾ ਉਹ ਪੰਜਾਬੀ
ਆਪਣੀ ਬੋਲੀ ਮਾਣ ਆਪਣਾਂ
ਸੌ ਜਿੰਦਿਆ ਦੀ ਚਾਬੀ
➖➖➖➖