ਸਕੂਲ ਜਾਣ ਨੂੰ ਜਿਹੜੇ ਘਰ ਤੋਂ ਤਿਆਰ ਹੁੰਦੇ ਨੇ,,
ਅੱਖੀਂ ਦੇਖੇ ਮੈ ਮੂੰਹ ਬੰਨ ਬਾਈਕ ਪਿੱਛੇ ਸਵਾਰ ਹੁੰਦੇ ਨੇ..
ਮੈਨੂੰ ਪਤਾ ਨੀ ਯਾਰੋ ਇਹ ਲੋਕ ਕੀ ਸੋਚਦੇ ਨੇ ,,
ਸੱਚ ਪੁਛੋ ਤਾਂ ਮੁੰਡੇ ਅੱਜ ਕੱਲ ਜਿਸਮ ਹੀ ਨੋਚਦੇ ਨੇ..
ਮਾਪਿਆਂ ਦੀ ਇੱਜਤ ਨੂੰ ਮਿੱਟੀ ਚ ਰੁਲਾ ਦਿੰਦੀਆਂ ਨੇ,
ਮੁੰਡੇ ਪਿੱਛੇ ਲੱਗ ਪਿਆਰ ਬਾਪ ਦਾ ਭੁਲਾ ਦਿੰਦੀਆਂ ਨੇ..
ਕੁੱਝ ਕੁ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਨੇ,,
ਗੁਰੂ ਘਰਾਂ ਦੀਆਂ ਭੀੜਾਂ ਵਿੱਚ ਨੰਬਰ ਫੜਾਉਂਦੇ ਨੇ..
ਕਈ ਕੁੜੀਆਂ ਵੀ ਮੁੰਡੇ ਪੈਸੇ ਵਾਲੇ ਦੇਖਦੀਆਂ,,
ਕਾਗਜ ਦੇ ਟੁਕੜੇ ਬਦਲੇ ਇੱਜਤਾਂ ਨੇ ਵੇਚਦੀਆਂ..
ਪੁੱਤਾਂ ਬਦਲੇ ਲੋਕ ਯਾਰੋ ਧੀਆਂ ਨੂੰ ਨੇ ਮਾਰਦੇ,,
ਕੁਆਰੀ ਧੀ ਕੋਈ ਛੱਡਦਾ ਨੀ ਬਹੂ ਸੰਸਕਾਰੀ ਭਾਲਦੇ..
ਕੁੱਝ ਅਸਰ ਗੰਦੇ ਗਾਣਿਆ ਦਾ ਵੀ ਹੋਈ ਜਾਂਦਾ ਏ,,
ਮਨੋਰੰਜਨ ਦੇ ਨਾਮ ਤੇ ਦਿਮਾਗ ਚ ਸਮੋਈ ਜਾਂਦਾ ਏ..
ਧੀਆਂ ਪੁੱਤਾਂ ਦਾ ਮਾਪਿਆਂ ਤੋ ਹੁਣ ਓਹਲਾ ਹੋ ਗਿਆ,
ਹਕੀਕਤ ਨੂੰ ਸਬਦਾਂ ਚ ਬਿਆਨ ਕਰਕੇ ਦਿਲ ਹੋਲਾ ਹੋ ਗਿਆ ....!!!