ਰੱਬ ਤੋਂ ਇਕ ਸੌਗਾਤ ਮਿਲੀ ਏ
ਇੱਕ ਪੁੱਤਰੀ ਦੀ ਦਾਤ ਮਿਲੀ ਏ
ਅਰਸੇ ਤੋਂ ਅੱਡੀ ਸੀ ਝੋਲੀ
ਤਦ ਜਾਕੇ ਖੈਰਾਤ ਮਿਲੀ ਏ
ਫਿਕਰਾਂ ਦੀ ਪੁਰਵਾਈ ਮਗਰੋਂ
ਖੁਸ਼ੀਆਂ ਦੀ ਬਰਸਾਤ ਮਿਲੀ ਏ
ਰੂਪ ਰੱਬ ਦਾ ਸ਼ਕਲ ਮਾਸੂਮੀ
ਨਾ ਕੋਈ ਧਰਮ ਨਾ ਜ਼ਾਤ ਮਿਲੀ ਏ
ਮੈਨੂੰ ਮੇਰੀ ਨਿੱਕੀ ਕੌਰ ਮਿਲੀ ਏ 😘