Manpreet Singh Manpreet Singh

ਕਿੱਥੇ ਖੋਹ ਗਿਆ

ਕਿੱਥੇ ਖੋਹ ਗਿਆ ਸੱਜਣਾ ਵੇ
ਨਾ ਦੂਰ ਦੂਰ ਤੱਕ ਲੱਭਦਾ ਉਏ
ਇਕ ਮਿਲਿਆ ਨੀ ਬਸ ਸਾਨੂੰ
ਉਝ ਹੋਇਆ ਤੂੰ ਸੱਭਦਾ ਉਏ
ਤੂੰ ਭੁੱਲ ਕੇ ਵੀ ਕਦੇ ਆਇਆ ਨਾ
ਮੈ ਰੋਜ ਖਿਆਲੀ ਸੱਦਦਾ ਉਏ
ਪੁੱਜਿਆ ਨੀ ਕਿਸੇ ਰੱਬ ਨੂੰ ਬਸ
ਤੈਨੂੰ ਹੀ ਕਰਿਆ ਸੱਜਦਾ ਉਏ
ਸਭ ਕੁਝ ਮੰਨਿਆ ਯਾਰਾਂ
ਦੂਰ ਜਾਣਾ ਠੀਕ ਨਾ ਲੱਗਦਾ ਉਏ
ਕਰਕੇ ਸਾਨੂੰ ਬਰਬਾਦ ਯਾਰਾਂ
ਹੁਣ ਕਿਹੜੇ ਸੱਜਣਾ ਨੂੰ ਠੱਗਦਾ ਉਏ
ਕਿੱਥੇ ਖੋਹ ਗਿਆ ਸੱਜਣਾ ਵੇ
ਨਾ ਦੂਰ ਦੂਰ ਤੱਕ ਲੱਭਦਾ ਉਏ...