shayari4u shayari4u

ਗਰਮੀ ਹੋਣ ਕਰਕੇ

ਗਰਮੀ ਹੋਣ ਕਰਕੇ ਸੜਕ ਤੇ ਇੱਕ ਔਰਤ ਚੱਕਰ ਖਾਕੇ ਡਿੱਗ ਪਈ । ਭੀੜ ਇਕੱਠੀ ਹੋ ਗਈ ।
ਇੱਕ ਅੱਧਖੜ੍ਹ ਜਿਹਾ ਤਾਊ ਵੀ ਸਭ ਕੁਝ ਵੇਖ ਰਿਹਾ ਸੀ ਤੇ ਰੌਲਾ ਪਾਉਂਦਾ ਹੋਇਆ ਬੋਲਿਆ :- ਓਏ ਕੋਈ ਜਲਦੀ ਨਿੰਬੂ ਸੋਡਾ ਲੈਕੇ ਆਓ !
ਇੱਕ ਮੁੰਡਾ ਭੱਜਕੇ 20 ਰੁਪਈਏ ਦਾ ਨਿੰਬੂ ਸੋਡਾ ਲੈ ਆਇਆ ।


ਤਾਊ ਨਿੰਬੂ ਸੋਡਾ ਸਾਰਾ ਆਪ ਹੀ ਚਾੜ ਗਿਆ ਤੇ ਬੋਲਿਆ :- ਏਹੋ ਜਿਹੇ ਹਾਦਸੇ ਵੇਖਕੇ ਤਾਂ ਮੇਰਾ ਆਪਣਾਂ ਦਿਲ ਘਬਰਾ ਜਾਂਦਾ ਤੇ ਸਿਰ ਚਕਰਾ ਜਾਂਦਾ । 😁😁🤓