ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ
ਆਂਡਿਆਂ ਦੀ ਰੇਹੜੀ ਤੋਂ ਜੇ ਚੋਰੀ ਕਰੀਏ
ਗਲ੍ਹਮੇ ਤੋਂ ਫ਼ੜ ਪਹਿਲਾਂ ਬੰਦਾ ਢਾਹੀਦਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
ਏਨਾ ਵੀ ਨਹੀਂ ਪਤਾ ਕਿਵੇਂ ਚੋਰੀ ਕਰੀਦੀ
ਰੋਅਬ ਨਾਲ਼ ਪਹਿਲਾਂ ਸੀਨਾ ਜ਼ੋਰੀ ਕਰੀਦੀ
ਮਹਿਕਮੇ ਦਾ ਨੱਕ ਏਦਾਂ ਨਹੀਂ ਵਢਾਈਦਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
ਵਰਦੀ 'ਤੇ ਲਾਉਣੇ ਜੇ ਸਟਾਰ ਵੇਖ ਲੈ
ਹੌਲਦਾਰੋਂ ਹੋਣੈ ਥਾਣੇਦਾਰ ਵੇਖ ਲੈ
ਨਸ਼ੇ ਦੇ ਵਪਾਰੀਆਂ ਸਲਾਮੀ ਪਾਈ ਜਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
ਤੇਰੇ-ਮੇਰੇ ਵਰਗਿਆਂ ਦਾਅਵੇ ਕਾਹਦੇ ਆ
ਹਰਾਮ ਦੀ ਕਮਾਈ 'ਤੇ ਹਰਾਮਜ਼ਾਦੇ ਆ
ਮੁਕਾਬਲਾ ਕੀ ਥਾਣੇਦਾਰ ਤੇ ਸਿਪਾਹੀ ਦਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
ਸ਼ੌਕ ਨੂੰ ਨਹੀਂ ਪਾਈ ਮਿੱਤਰਾਂ ਨੇ ਵਰਦੀ
ਫ਼ਾਇਦਾ ਕੀ ਜੇ ਕੀਤੀ ਹੀ ਨਾ ਗੁੰਡਾਗਰਦੀ
ਆਂਡਿਆਂ ਤੋਂ ਹੀ ਤੇ ਮੁਰਗੀ 'ਤੇ ਆਈਦਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
ਸੀਤਾਫ਼ਲ, ਚੀਕੂ ਕੌਣ ਲੈਂਦਾ ਮੁੱਲ ਦੇ
ਅੱਗੇ ਕਿਹੜਾ ਮਹਿਕਮੇ ਦੇ ਝੰਡੇ ਝੁੱਲਦੇ
ਵੀਡੀਓ ਬਣਾਵੇ ਜਿਹੜਾ, ਪਹਿਲਾਂ ਢਾਹੀਦਾ
ਮਗਰੋਂ ਹੀ ਆਂਡਿਆਂ ਨੂੰ ਹੱਥ ਪਾਈਦਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
#ਗੱਗਬਾਣੀ