ਸੱਜਣਾ ਤੇਰੇ ਸੂਹੇ ਰੰਗ ਨੇ
ਕੁੱਲ ਕਾਇਨਾਤ ਰੰਗੀ ਏ
ਤੁਪਕਾ ਤੁਪਕਾ ਨਿਰਾ ਤੇਰੇ ਰੰਗਾ
ਪਾਣੀਰੰਗੀ ਬਰਸਾਤ ਰੰਗੀ ਏ
ਹੁਣ ਖੌਫ਼ਜ਼ਦਾ ਨਾ ਅੰਜਾਮਾਂ ਤੋਂ
ਸੁਰਮਈ ਸ਼ੁਰੂਆਤ ਰੰਗੀ ਏ
ਦਿਨ ਵੀ ਮਖ਼ਮਲੀ ਹੋ ਤੁਰਨ
ਕਣਕਵਿੰਨੀ ਰਾਤ ਰੰਗੀ ਏ
ਹਰ ਕਿਸੇ ਨੂੰ ਹੱਸ ਮਿਲੀਏ
ਗੁਲਾਬੀ ਗੱਲਬਾਤ ਰੰਗੀ ਏ
ਅੱਖ ਲਾਲਚੀ ਜੀ ਸ਼ਰੇਆਮ ਹੋਈ
ਸੰਧੂਰੀ ਹਰ ਝਾਤ ਰੰਗੀ ਏ
ਜ਼ਰਾ ਜ਼ਰਾ ਫਕੀਰੀ ਰੰਗ ਦਾ
ਦੁੱਧ ਰੰਗੀ ਪ੍ਰਭਾਤ ਰੰਗੀ ਏ
ਮੀਨਾ ਮਹਿਰੋਕ ✍️