ਹਵਾ ਰੁਮਕਦੀ ਕਾਲਿ਼ਆਂ ਬੱਦਲਾਂ ਚੋਂ , ਚੰਨ ਲੁੱਕ ਲੁੱਕ ਮਾਰਦਾ ਝਾਤ ਹੋਵੇ ਸਰਸ਼ਾਰ ਮੁਹੱਬਤਾਂ ਸੁੱਚੀਆਂ ਦੀ , ਪੈਂਦੀ ਸੱਜਣਾਂ ਆਪਣੀ ਬਾਤ ਹੋਵੇ ਤੇਰਾ ਹੁਸਨ ਹੋਵੇ ਮੇਰਾ ਇਸ਼ਕ ਹੋਵੇ , ਕੋਈ ਐਸੀ ਸੁਲੱਖਣੀ ਰਾਤ ਹੋਵੇ ਬਖਤੜੀ ਵਾਲਿ਼ਆ ਹਾਕਮਾਂ ਰੱਬ ਸੁਣ ਲਏ, ਉਹਦੀ ਫੇਰ ਨਾ ਕਦੇ ਪ੍ਰਭਾਤ ਹੋਵੇ।