shayari4u shayari4u

ਤੇਰੇ ਮੇਰੇ ਪਿਆਰ

ਤੇਰੇ ਮੇਰੇ ਪਿਆਰ ਦੀ ਐ ਪਹਿਲੀ ਮੁਲਾਕਾਤ ਨੀ।
ਦਿਲ ਚ ਨਾ ਰਹਿ ਜਾਏ ਦੱਸ ਦੇਵਾ ਜਜ਼ਬਾਤ ਨੀ।

ਸੋਹਣੀਏਂ ਨੀ ਸੋਹਣੀ ਲੱਗੇ ਸਾਰਿਆਂ ਤੋਂ ਵੱਖ ਨੀ।
ਚਿੱਤ ਕਰਦਾ ਐ ਰੂਹ 'ਚ ਲਕੋ ਕੇ ਲਵਾਂ ਰੱਖ ਨੀ।

ਤੱਕੇ ਨਾ ਕੋਈ ਤੈਨੂੰ ਮੇਰਾ ਦਿਲ ਇਹੋ ਚਾਹੁੰਦਾ ਏ।
ਜਦ ਹੱਸੇਂ ਖੁੱਲ੍ਹ ਕੇ ਨੀ ਤੇਰਾ ਮੋਹ ਬੜਾ ਅਓਂਦਾ ਏ।

ਤੇਰੇ ਗੱਭਰੂ ਨਾਲ ਖੜਾਂ ਹਰ ਵੇਲੇ ਮੇਰੀ ਸੋਹਣੀਏਂ।
ਨੀ ਤੇਰੇ ਜਿਹੀ ਮੇਰੇ ਲਈ ਹੋਰ ਨਾ ਹੀ ਹੋਣੀ ਏ।

ਗੁੱਤ ਲੰਬੀ ਜਚਦੀ ਏ ਤੇ ਕਮੀਜ਼ਾਂ ਨਾਲ ਘੱਗਰੇ।
ਫੁਲਕਾਰੀਆਂ ਚ ਲੁਕੇ ਤੇਰੇ ਚਾਅ ਨੇ ਬੜੇ ਸੱਜਰੇ।

ਚੱਕਣੇ ਨੂੰ ਤਿਆਰ ਮੁੰਡਾ ਤੇਰੇ ਸਾਰੇ ਈ ਓ ਨਖਰੇ।
ਨਖਰੇ ਵੀ ਤੇਰੇ ਸਾਰੇ ਜੱਗ ਨਾਲੋਂ ਅੜੀਏ ਵੱਖਰੇ।

ਤੇਰੇ ਗੋਰਿਆਂ ਪੈਰਾਂ ਨੂੰ ਕਰਾ ਸੋਨੇ ਦੀਆਂ ਝਾਂਜਰਾ।
ਸਜਾ ਕੇ ਰੱਖੂ "" ਤੈਨੂੰ ਪਰੀਆਂ ਦੇ ਵਾਂਗਰਾਂ।