ਹੰਝੂਆਂ ਨਾਲ ਭਿੱਜ ਜਾਣ
ਉਦੋਂ ਅੱਖਾਂ ਮੇਰੀਆਂ
ਬਾਪੂ ਜਦੋਂ ਚੇਤੇ ਆਉਂਦੀਆਂ ਨੇ
ਪੈਰਾਂ ਦੀਆ ਪਾਟੀਆਂ ਬਿਆਈਆਂ ਤੇਰੀਆਂ
ਤੂੰ ਧੁੱਪ-ਛਾਂ ਦੀ ਨਾਂਹ ਕਦੇ ਕੀਤੀ ਪ੍ਰਵਾਹ
ਮਿੱਟੀ ਨਾਲ ਮਿੱਟੀ ਤੈਨੂੰ ਹੁੰਦਾ ਵੇਖਿਆਂ
ਮੁੱਲ ਮੋੜਾਂਗਾ ਤੇਰੀਆਂ ਕੀਤੀਆਂ ਕਮਾਈਆਂ ਦਾ
ਮੈਨੂੰ ਸੋਣ ਨਹਿਓ ਦੇਂਦੀਆਂ ਤੇਰੇ ਅੰਗੂਠੇ ਤੇ
ਲੱਗੀਆਂ ਸ਼ਿਆਹੀਆਂ ਜਿਹੜੀਆਂ
ਪੁੱਤ ਤੇਰਾ ਕਰੂੰਗਾ ਕਮਾਈ
ਦਿਲ ਖੋਲ ਸ਼ੌਕ ਪੂਰੇ ਕਰੀ ਆਪਣੇ
ਮੂੰਹ ਮੋੜਦੇ ਸੀ ਜਿਹੜੇ ਵੇਖਕੇ ਹਾਲਤਾਂ ਨੂੰ
ਬਾਪੂ ਉਹਨਾਂ ਨੂੰ ਅਸੀਂ ਹੁਣ ਆਪਣੇ ਹੀ ਜਾਪਣੇ
ਚੜ੍ਹੀ ਕਲਾ ਵਿੱਚ ਰੱਖੂ ਬਾਬਾ ਕਦੇ ਨਾਂਹ ਢਾਈ ਢੇਰੀਆਂ
ਭੀੜ ਵਿੱਚੋਂ ਹੋਵੇਗੀ ਪਛਾਣ ਤੇਰੇ ਪੁੱਤ ਦੀ
ਤੇਰੇ ਨਾਮ ਨਾਲ ਜਦੋਂ ਮੇਰਾ ਨਾਮ ਬੋਲਣਾ
ਤੇਰੇ ਹਰ ਸੁਪਨੇ ਨੂੰ ਰੀਝਾਂ ਨਾਲ ਪੂਰੇ ਕਰਨਾ
ਢਿੱਲੋ ਅਜੇ ਮੂੰਹ ਬੰਦ ਕਰਨੇ ਉਹਨਾਂ ਦੇ
ਜਿਨਾ ਪੈਸਿਆਂ ਦੀਆ ਸੀ ਜੰਗਾਂ ਛੇੜੀਆਂ
ਹੰਝੂਆਂ ਨਾਲ ਭਿੱਜ ਜਾਣ
ਉਦੋਂ ਅੱਖਾਂ ਮੇਰੀਆਂ
ਬਾਪੂ ਜਦੋਂ ਚੇਤੇ ਆਉਂਦੀਆਂ ਨੇ
ਪੈਰਾਂ ਦੀਆ ਪਾਟੀਆਂ ਬਿਆਈਆਂ ਤੇਰੀਆਂ(ਢਿੱਲੋ)