ਇਸ ਬੇਚੈਨੀ ਨੇ ਮੈਨੂੰ ਲੱਗਦਾ ਖਾ ਹੀ ਲੈਣਾ ਏ,
ਸਭ ਕੁਝ ਤਾਂ ਹੈ ਪਰ ਸਾਂਤ ਤਾਂ ਨਹੀ,
ਹਰ ਪਲ ਜਗ ਜਿੱਤ ਲੈਣ ਦੀ ਤਾਂਘ ਲੱਗੀ ਆ,
ਕੋਈ ਮੇਰੀ ਵੱਡੀ ਪਛਾਣ ਨਹੀ ,ਪਰ ਆਮ ਵੀ ਤਾਂ ਨਹੀ,
ਵੱਸ ਚੱਲਦਾ ਤਾਂ ਸਾਰੀ ਦੁਨੀਆ ਚਾਰ ਦਿੰਦਾ,
ਬਹੁਤੇ ਮੈਨੂੰ ਵੀ ਲੁੱਟ ਲੈ ਗਏ,ਐਨਾ ਵੀ ਸਮਝਦਾਰ ਤਾਂ ਨਹੀ,
ਸਿੱਖ ਲਿਆ ਏ ਬਹੁਤਾਂ ਕੁਝ, ਕਾਫੀ ਸਿਖਣਾ ਏ ਬਾਕੀ,
ਹਲੇ ਲਿਖਣੀ ਆ ਬਾਕੀ, ਕੋਈ ਭਰੀ ਕਿਤਾਬ ਵੀ ਤਾ ਨਹੀ,
ਅਜਬ ਹੈ ਮੇਰੀ ਸੋਚ, ਹਰ ਕਿਸੇ ਤੋ ਤਰੀਫ ਹੀ ਚਾਵਾ,
ਗੁਰ ਸਭ ਵਾਂਗ ਹੀ ਆਂ ਤੂੰ, ਕੋਈ ਮਹਿਮਾਨ ਤਾਂ ਨਹੀ,
ਜਦ ਜਾਨਣਾ ਹੋਵੇ ਤਾਂ ਥੋੜ੍ਹੀ ਗੱਲਬਾਤ ਕਰੀ,
ਸਮਝ ਨਾ ਆਵਾ, ਕੋਈ ਕਮਪਿਟੀਸਨ ਦਾ ਇਮਤਿਹਾਨ ਵੀ ਤਾਂ ਨਹੀ