shayari4u shayari4u

ਕੁੱਝ ਵੀ ਕਹਿਣ

ਕੁੱਝ ਵੀ ਕਹਿਣ ਤੋਂ ਦਿੱਲ ਹੁਣ ਡਰਦਾ ਰਹਿੰਦਾ ਏ,
ਆਪੇ ਜਾਣੈ ਅੰਦਰ ਕੀ ਕੀ ਜਰਦਾ ਰਹਿੰਦਾ ਏ,
ਹੰਝੂਆਂ ਦੇ ਹੜ੍ਹ ਪੱਲੇ ਜੋ ਹੁਣ ਤਰਦਾ ਰਹਿੰਦਾ ਏ,
ਵਿੱਚ ਉਡੀਕਾਂ ਤਾਰੇ ਗਿਣਦਾ ਠਰਦਾ ਰਹਿੰਦਾ ਏ,
ਡਾਢੇ ਸੱਭ ਸੈਲਾਬ ਵੇ ਸੱਜਣਾ ਖਰਦਾ ਰਹਿੰਦਾ ਏ,
ਤੇਰਾ ਹੀ ਇੰਤਜ਼ਾਰ ਵੇ ਸੱਜਣਾ ਕਰਦਾਂ ਰਹਿੰਦਾ ਏ,