shayari4u shayari4u

ਤੇਰੀ ਮੁਹੱਬਤ ਚ ਮੈਨੂੰ

ਤੇਰੀ ਮੁਹੱਬਤ ਚ

ਮੈਨੂੰ ਤੂੰ ਹੀ ਦੱਸ,ਕਿ ਤੇਰੀ ਮੁਹੱਬਤ ਚ ਸੱਜਣਾਂ
ਮੈਂ ਕਿਹੜਾ ਖਿਤਾਬ, ਤੇਰੇ ਨਾਂ ਕਰ ਦਿਆਂ,
ਆਪਣੀ ਲਿਖੀ ਹੋਈ ਸ਼ਾਇਰੀ ਤੇ ਗੀਤਾਂ ਦੀ
ਮੈਂ ਇੱਕ ਪੂਰੀ ਕਿਤਾਬ, ਤੇਰੇ ਨਾਂ ਕਰ ਦਿਆਂ,

ਤੇਰੇ ਪਿਆਰ ਚ ਮੇਰੀਆਂ ਅੱਖਾਂ ਚੋਂ ਝਲਕਦੀ
ਓ ਖੁਸ਼ੀ ਤੇ ਓ ਆਬ, ਤੇਰੇ ਨਾ ਕਰ ਦਿਆਂ,
ਰਾਤ ਵਸਲ ਦੀ ਨੂੰ, ਜੋ ਦਿਲ ਚ ਖਿੜਦੇ ਨੇ
ਉਹ ਇਸ਼ਕ ਦੇ ਗੁਲਾਬ, ਤੇਰੇ ਨਾਂ ਕਰ ਦਿਆਂ,

ਸਾਹਾਂ ਦੇ ਨਾਲ ਚਲਦੇ, ਸਾਜ਼ ਤੇਰੇ ਇਸ਼ਕ ਦੇ
ਹਰ ਪਲ ਦਾ ਹਿਸਾਬ, ਤੇਰੇ ਨਾਂ ਕਰ ਦਿਆਂ,
ਤੇਰਾ, ਮੇਰੇ ਹੋਣ ਦਾ, ਜੋ ਦੇਖਦਾ ਹਰ ਰਾਤ ਮੈਂ
ਉਹ ਕੱਲਾ ਕੱਲਾ ਖ਼ਵਾਬ, ਤੇਰੇ ਨਾਂ ਕਰ ਦਿਆਂ,

ਤੇਰੀ ਖੂਬਸੂਰਤੀ ਤੇ, ਮੈਂ ਲਿਖਾਂ ਇੱਕ ਗ਼ਜ਼ਲ
ਗ਼ਜ਼ਲ ਚ ਸਾਰਾ ਸ਼ਬਾਬ, ਤੇਰੇ ਨਾਂ ਕਰ ਦਿਆਂ,
ਸੁਫ਼ਨਿਆਂ ਵਿੱਚ, ਤੇਰੀ ਮੁਹੱਬਤ ਦੇ ਦਿੱਤੇ ਹੋਏ
ਸਾਰੇ ਸਵਾਲਾਂ ਜਵਾਬ, ਤੇਰੇ ਨਾਂ ਕਰ ਦਿਆਂ,

ਤੇਰੀ ਅੱਖਾਂ ਚੋਂ ਡੁੱਲਦੀ,ਆਸ਼ਿਕ ਤਰਸੇ ਪੀਣ ਨੂੰ
ਇੱਕ ਬੇਸ਼ਕੀਮਤੀ ਸ਼ਰਾਬ, ਤੇਰੇ ਨਾਂ ਕਰ ਦਿਆਂ,
ਹਨੀ ਸਭ ਕੁਝ ਦਾਅ ਤੇ, ਲਾ ਕੇ ਬਹਿ ਗਿਆ
ਕਹੇ ਏ ਜ਼ਿੰਦਗੀ ਜਨਾਬ ਤੇਰੇ ਨਾਂ ਕਰ ਦਿਆਂ।
♥️♥️♥️