ਪਿਆਰ ਤੇਰੇ ਨਾਲ ਸੱਜਣਾ ਹੱਦ ਤੋਂ ਵੱਧ ਹੋ ਗਿਆ ਏ,
ਜਦੋਂ ਦਾ ਮਿਲਿਆ ਏ ਮੈਨੂੰ ਜਿੰਦਗੀ ਨਾਲ ਪਿਆਰ ਹੋ ਗਿਆ ਏ,
ਵੇਖਦਾ ਹਾਂ ਜਦ ਵੀ ਤੈਨੂੰ ਇੱਕ ਅਜੀਬ ਜਿਹਾ ਨਸ਼ਾ ਹੋ ਗਿਆ ਏ,
ਸ਼ੁਕਰ ਮਨਾਉਂਦਾ ਹਾਂ ਰੱਬ ਦਾ ਜਿਸ ਨੇ ਤੇਰੇ ਨਾਲ ਮਿਲਾਇਆ ਏ
ਜਿਉਣ ਲਈ ਸਾਹਾਂ ਦੀ ਨਹੀਂ ਮੈਨੂੰ ਤੇਰੀ ਜਰੂਰਤ ਏ,
ਅੱਖਾਂ ਬੰਦ ਕਰਕੇ ਤੇਰੀ ਬਾਂਹ ਫੜਕੇ ਮੈ ਪੂਰੀ ਦੁਨੀਆਂ ਦੇਖ ਲਵਾਂ,
ਖੁਦ ਤੋਂ ਵੀ ਜਿਆਦਾ ਵਿਸ਼ਵਾਸ ਤੇਰੇ ਪਿਆਰ ਤੇ ਹੋ ਗਿਆ ਏ,