Gurpreet Singh Gurpreet Singh

ਦਰਦ ਕਿਸਾਨਾਂ ਦੇ
ਕਿਉ ਕਰਦਾ ਏ ਮਨ ਆਈਆਂ ,ਗੱਲਾਂ ਸਮਝ ਤੈਨੂੰ ਨਾ ਆਈਆਂ,ਤੂੰ ਕੀ ਜਾਣੇ ਅਨਪੜਾ ,ਫਰਕ ਵਿੱਚ ਨਫ਼ੇ ਨੁਕਸਾਨਾਂ ਦੇ ,ਕੰਨ ਬੋਲੇ ਹੋ ਗਏ ਲੱਗਦੇ ,ਸੁਣਦੇ ਨਾ ਦਰਦ ਕਿਸਾਨਾਂ ਦੇ।

ਕਰੋਨਾ ਨੇ ਸਭ ਡੋਬਤਾ, ਸੱਟ ਐਸੀ ਮਾਰੀ ਅੰਬਾਨੀ-ਅਡਾਨੀ ਨੂੰ
ਕਾਨੂੰਨ ਥੋਪ ਕੇ ਕਿਉ ਡੋਬਦਾ ,ਸੋਹਣੀ ਕਿਰਸਾਨੀ ਨੂੰ
ਕਿਉ ਹਿਟਲਰ ਬਣਕੇ ਕਰਦਾ ,ਕੰਮ ਵਾਂਗ ਸ਼ੈਤਾਨਾਂ ਦੇ,
ਕੰਨ ਬੋਲੇ ਹੋ ਗਏ ਲੱਗਦੇ ,ਸੁਣਦੇ ਨਾ ਦਰਦ ਕਿਸਾਨਾਂ ਦੇ।

ਧਰਨੇ ਤੇ ਬਹਿ ਕੇ ਬਾਪੂ ,ਨੌਜਵਾਨਾਂ ਨਾਲ ਜੈਕਾਰਾ ਲਾਉਂਦੇ
ਰਹਿੰਦੇ ਹਰ ਵੇਲੇ ਨੇ ਹੱਸਦੇ ,ਨਾਲੇ ਸਭ ਨੂੰ ਹਸਾਉਂਦੇ ਨੇ ,
ਉਹ ਲੰਗਰ ਖੁੱਲਾ ਵਰਤਾਉਂਦੇ,ਤੂੰ ਟੈਗ ਨੇ ਲਾਏ ਖਾਲਿਸਤਾਨਾਂ ਦੇ
ਕੰਨ ਬੋਲੇ ਹੋ ਗਏ ਲੱਗਦੇ ,ਸੁਣਦੇ ਨਾ ਦਰਦ ਕਿਸਾਨਾਂ ਦੇ।

ਪੈ ਜਾਏਗਾ ਪਛਤਾਉਣਾ ,ਪੰਗਾ ਨਾਲ ਪੰਜਾਬ ਦੇ ਪਾਇਆ,
ਹਰਿਆਣਾ - ਰਾਜਸਥਾਨ ਖੜੇ ਹਿਕ ਤਣ ਕੇ,ਹਿਮਾਚਲ ਵੀ ਨਾਲੇ ਆਇਆ
'ਪ੍ਰੀਤ ਹਿੱਲ ਜਾਣੀਆਂ ਨੀਹਾਂ ,ਮਕਾਨ ਨੇ ਜੀ ਇਹਨਾਂ ਬੇਈਮਾਨਾਂ ਦੇ,
ਕੰਨ ਬੋਲੇ ਹੋ ਗਏ ਲੱਗਦੇ ,ਸੁਣਦੇ ਨਾ ਦਰਦ ਕਿਸਾਨਾਂ ਦੇ।
ਗੁਰਪ੍ਰੀਤ ਸਿੰਘ ਕਾਉਣੀ