Gurpreet Singh Gurpreet Singh

ਕਿਓ ਮਾਇਆ ਪਿੱਛੇ

ਕਿਓ ਮਾਇਆ ਪਿੱਛੇ ਭੱਜਦੇ ਮਾਇਆ ਨਾਲ ਨਾ ਜਾਣੀ ਏ,
ਜਦ ਮਰਿਆ ਤੇਰੇ ਕਫਨ ਤੇ ਕਿਸੇ ਜੇਬ ਨਾ ਲਾਣੀ ਏ,
ਮੋਟੇ ਬਖੇ ਦਾ ਕਫਨ ਸਿਓ ਕੇ ਤੇਰੇ ਪਿੰਡੇ ਪਾਉਣਾ ਏ,
ਜਲਦੀ ਪਾ ਕੇ ਪਾਣੀ, ਤੈਨੂੰ ਇਸ਼ਨਾਨ ਕਰਾਉਣਾ ਏ,
ਬੰਦ ਮੁੱਠੀਆਂ ਸੀ ਆਇਆ ,ਬੰਦ ਮੁੱਠੀਆਂ ਤੁਰ ਚੱਲਿਆ,
ਮਿੱਟੀ ਦਾ ਸੀ ਬਣਿਆ ਮਿੱਟੀ ਨਾਲ ਜੁੜ ਚਲਿਆ
ਗੁਰਪ੍ਰੀਤ ਸਿੰਘ ਕਾਉਣੀ