Gurpreet Singh Gurpreet Singh

ਜਿਸ ਰਸਤੇ ਤੇ

ਜਿਸ ਰਸਤੇ ਤੇ ਚਲ ਕੇ ,ਔਖਾ ਹੋ ਜੇ ਸਰ ਕਰਨਾ ਮੰਜਿਲਾਂ ਨੂੰ,
ਰਸਤੇ ਕਦੇ ਅਜਿਹੇ ਭੁੱਲ ਕੇ ਜਾਈਏ ਨਾ,
ਜੋ ਘਰ ਆਕੇ ,ਟਿਕਾਉਂਦੇ ਧੀ ਧਿਆਣੀ ਨੂੰ,
ਸੱਜਣ ਅਜਿਹੇ ਕਦੀ ਵੀ ਆਪਣੇ ਘਰ ਲਿਆਈਏ ਨਾ,
ਮੂੰਹ ਦੇ ਬਣਕੇ ਮਿੱਠੂ ਤੇ ਕਰਦੇ ਮਾੜਾ ਲੋਕਾਂ ਦਾ,
ਇਤਬਾਰ ਇਹਨਾਂ ਲੋਕਾਂ ਤੇ ਬਹੁਤਾ ਫਿਰ ਜਤਾਈਏ ਨਾ,
ਕਿਉ ਚੰਦ ਪੈਸਿਆਂ ਲਈ ਵੇਚਦਾ ਫਿਰੇ ਜਮੀਰਾਂ ਨੂੰ,
ਪੈਸੇ ਲਈ ਕਦੀ ਆਪਣਾ ਜਮੀਰ ਗਵਾਈਏ ਨਾ ,
ਪ੍ਰੀਤ ਕਾਉਣੀ ਜੋ ਸੱਚ ਲਿਖਿਆ ,ਲੱਗਣਾ ਕੌੜਾ ਲੋਕਾਂ ਨੂੰ,
ਐਵੇਂ ਡਰਦੇ ਲੋਕਾਂ ਤੋਂ ਆਪਣਾ ਸੱਚ ਲੁਕਾਈਏ ਨਾ
✍️ਗੁਰਪ੍ਰੀਤ ਸਿੰਘ ਕਾਉਣੀ ਫਰੀਦਕੋਟ ✍️