Gurpreet Singh Gurpreet Singh

ਪਿਤਾ ਜੀ ਲਈ

ਪਿਤਾ ਜੀ ਲਈ ਕੁਝ ਲਾਇਨਾਂ
ਬਾਪੂ ਤੂੰ ਸਾਇਕਲ ਤੇ ਕਰ ਦਿਹਾੜੀ ,ਆਪਣਾ ਪਸੀਨਾ ਵਹਾਇਆ ਸੀ,ਆਪਣੀ ਰੀਝ ਪੁਗਾਈ ਨਾ ਸਾਨੂੰ ਤੂੰ ਪੜਾਇਆ ਸੀ,ਤੇਰਾ ਕਰਜ ਮੈਂ ਨੀ ਲਾਹ ਸਕਣਾ ਤੇਰੇ ਬਹੁਤ ਨੇ ਅਹਿਸਾਨ ਬਾਪੂ,
ਤੇਰੇ ਪੁੱਤ ਨੇ ਤਰੱਕੀ ਕਰ ਲੈਣੀ ਤੂੰ ਬਹੁਤ ਕਰੇਗਾ ਮਾਣ ਬਾਪੂ

ਤੇਰਾ ਪੁੱਤ ਵੀ ਤੇਰੇ ਵਾਂਗ ਬਾਪੂ ,ਕਿਸੇ ਦਾ ਮਾੜਾ ਕਰਦਾ ਨੀ,
ਹੁੰਦਾ ਵੇਖ ਕਿਸੇ ਨਾਲ ਧੱਕਾ,ਉਹ ਵੀ ਫਿਰ ਜਰਦਾ ਨੀ,
ਜੋ ਸਾਨੂੰ ਤੱਕਦਾ ਏ,ਆ ਜਾਂਦੀ ਬੁੱਲਾਂ ਤੇ ਮੁਸਕਾਨ ਬਾਪੂ,
ਤੇਰੇ ਪੁੱਤ ਨੇ ਤਰੱਕੀ ਕਰ ਲੈਣੀ ਤੂੰ ਬਹੁਤ ਕਰੇਗਾ ਮਾਣ ਬਾਪੂ

ਬਾਪੂ ਤੇਰੀਆਂ ਸਿੱਖਿਆ ਨੂੰ , ਰੱਖਿਆ ਲੜ ਬੰਨ ਕੇ ਮੈਂ ,
ਤੇਰੇ ਨਾਮ ਨੂੰ ਚਾਰ ਚੰਨ ਲਾਉਣੇ,ਇਹੀ ਚਲਿਆ ਮੰਨਕੇ ਮੈਂ,
ਤੇਰੇ ਪੁੱਤ ਨੂੰ ਸਭ ਸਲ੍ਹਾਉਣ ਗੇ,ਨਾ ਕਹੁ ਮਾੜਾ ਇਨਸਾਨ ਬਾਪੂ,
ਤੇਰੇ ਪੁੱਤ ਨੇ ਤਰੱਕੀ ਕਰ ਲੈਣੀ ਤੂੰ ਬਹੁਤ ਕਰੇਗਾ ਮਾਣ ਬਾਪੂ

ਤੇਰੇ ਪੁੱਤ ਗੁਰਪ੍ਰੀਤ ਨੇ ਨਾਮ ਦੁਨੀਆ ਤੇ ਬਹੁਤ ਬਣਾਉਣਾ ਏ,
ਤੇਰਾ ਤੇ ਆਪਣੇ ਪਿੰਡ ਕਾਉਣੀ ਦਾ ਨਾਮ ਵੀ ਰਸ਼ਨਾਉਣਾ ਏ,
ਤੇਰੇ ਨਾਲ ਵਸੇ ਦੁਨੀਆ ,ਤੇ ਤੂੰ ਮੇਰੀ ਏ ਜ਼ਿੰਦ ਜਾਣ ਬਾਪੂ
ਤੇਰੇ ਪੁੱਤ ਨੇ ਤਰੱਕੀ ਕਰ ਲੈਣੀ ਤੂੰ ਬਹੁਤ ਕਰੇਗਾ ਮਾਣ ਬਾਪੂ।
✍️ਗੁਰਪ੍ਰੀਤ ਸਿੰਘ ਕਾਉਣੀ ✍️