ਰਾਜਨੀਤਕ ਆਗੂ ਕੀ ਕੀ ਰੰਗ ਨੇ ਦਿਖਾ ਰਹੇ ,
ਕਦੇ ਓਹਨੂੰ ਉੱਪਰ ਤੇ ਕਦੀ ਓਹਨੂੰ ਥੱਲੇ ਨੇ ਲਾਹ ਰਹੇ ,
ਲੋਕਾਂ ਨੂੰ ਰੱਖ ਦਿੱਤਾ ਉਲਝਾ ਇਹਨਾਂ ਆਗੂਆਂ ,
ਸਮਝ ਚ ਕਿਸੇ ਦੇ ਨਾ ਗੱਲ ਕੋਈ ਲਿਆ ਰਹੇ,
ਲੋਕਾਂ ਜੋ ਚੁੱਕੇ ਨੇ ਅਸਲ ਮੁੱਦੇ ,
ਇਹਨਾਂ ਗੱਲਾਂ ਨਾਲ ਧਿਆਨ ਨੇ ਭਟਕਾ ਰਹੇ,
ਸਮਝ ਨੀ ਲਗਦੀ ਪਾਰਟੀ ਇਕ ਹੈ ਜੋ ਦੋ,
ਇਕੋ ਪਾਰਟੀ ਚ ਧੜੇ ਦੋ ਤਿੰਨ ਨੇ ਬਣਾ ਰਹੇ ,
ਪ੍ਰੀਤ ਕਾਉਣੀ ਇਹਨਾਂ ਕਿ ਸਵਾਰਨਾ ਏ ਲੋਕਾਂ ਦਾ ,
ਆਪਣਾ ਹੀ ਘਰ ਇਹ ਹੱਥੀਂ ਨੇ ਉਜਾੜ ਰਹੇ।
✍️ਗੁਰਪ੍ਰੀਤ ਸਿੰਘ ਕਾਉਣੀ ✍️