ਬਚਪਨ ਦੀਆਂ ਯਾਦਾਂ
🐕ਕੁੱਤਾ ਜਦੋਂ ਲਾਲਚੀ ਸੀ ਤੇ 🐦ਕਾਂ ਜਦੋਂ ਤਿਹਾਇਆ ਸੀ,
ਜਿੰਦਗੀ ਦਾ ਨਜ਼ਾਰਾ ਸੱਜਣਾ ਬਸ ਓਦੋਂ ਹੀ ਆਇਆ ਸੀ।💞
ਚਲਾਕ ਜਦੋਂ ਲੂੰਬੜੀ🦊 ਸੀ ਅੰਗੂਰ🍇 ਜਦੋਂ ਖੱਟੇ ਸੀ,
ਮਾਈ ਵੈਸਟ ਫ੍ਰੈਂਡ 👫ਵਾਲੇ ਲੱਗਦੇ ਜਦੋਂ ਰੱਟੇ ਸੀ,
ਜਦੋਂ ਚਿੜੀ 🐦ਵਿਚਾਰੀ ਦਾ ਖੁੱਡ 🕳️ਵਿੱਚ ਡਿੱਗਿਆ ਦਾਣਾ ਸੀ,
ਸੁੰਢ ਤੇ ਹਲਦੀ ਭੈਣਾਂ ਨੇ ਜਦ ਮਿਲਣ ਨਾਨਕੇ ਜਾਣਾ ਸੀ,
ਜਦ ਧੌਣ ਤੇ ਕਾਲੀ ਗਾਨੀ ਵਾਲੀ ਘੁੱਗੀ ਘੂੰ ਘੂੰ ਕਰਦੀ ਸੀ,
ਕਾਲ ਕੜਸੀ ਉੱਡ ਕੇ ਜਦ ਖੇਤਾਂ ਵਿੱਚ ਕੀੜੇ ਫੜਦੀ ਸੀ,
ਕੱਛੂ ਦੇ ਜਿੱਤਣ ਲਈ ਜਦ ਖ਼ਰਗੋਸ਼ ਨੂੰ ਸੌਵਾਇਆ ਸੀ
ਜਿੰਦਗੀ ਦਾ ਨਜ਼ਾਰਾ ਸੱਜਣਾ ਬਸ ਓਦੋਂ ਹੀ ਆਇਆ ਸੀ।
ਹੁਣਤਾਂ ਬਸ ਜਿੰਮੇਵਾਰੀਆਂ ਹੀ ਨਿਭਦੀਆਂਨੇ।