ਨਾ ਐਨੀ ਕਾਹਲੀ ਚ ਲੰਘ ਉਮਰੇ, ਕੁੱਝ ਖਾਬ ਅਧੂਰੇ ਮੇਰੇ ਨੇ ਪਹੁ ਫੁੱਟਣੀ ਅਜੇ ਉਮੀਦਾਂ ਦੀ, ਮੁੱਕ ਜਾਣਾ ਫੇਰ ਹਨੇਰੇ ਨੇ ਇੱਕ ਬੂਟਾ ਲਾਇਆ ਸੱਧਰਾਂ ਦਾ, ਚਾਵਾਂ ਦਾ ਲੱਗਣਾ ਬੂਰ ਅਜੇ ਜਿਸ ਰਾਹੇ ਧਰਿਆ ਪੈਰ ਅਸੀਂ, ਉਹ ਮੰਜ਼ਿਲ ਦਿਸਦੀ ਦੂਰ ਅਜੇ