Rey Rey

ਉਹ ਕੁੜੀ ਠੀਕ

ਉਹ ਕੁੜੀ ਠੀਕ ਨਹੀ l

ਕੀ ਹੋਇਆ ਹੋਣਾ ਜੋ ਉਹ ਠੀਕ ਨਹੀ,
ਠੰਡ, ਜ਼ੁਕਾਮ, ਬੁਖਾਰ ?

ਕੀ ਕੀਤਾ ਹੋਣਾ ਜੋ ਉਹ ਠੀਕ ਨਹੀ,
ਬੇਈਮਾਨੀ, ਫ਼ਰੇਬੀ, ਹੰਕਾਰ ?

ਓ ਨਹੀ ਨਹੀ, ਓਹਦਾ ਚਰਿੱਤਰ ਠੀਕ ਨਹੀ l

ਮੀਂਹ ਦੀਆਂ ਕਣੀਆ ਚ ਖੁੱਲ ਕੇ ਨੱਚ ਲਈ ਹੋਣੀ ਐ,
ਦੋਸਤ ਆਪਣਿਆਂ ਨਾਲ ਵੱਧ ਘੱਟ ਹੱਸ ਪਈ ਹੋਣੀ ਐ,
ਛੇਵੇਂ ਪਹਿਰ ਬਾਅਦ ਪੈਰ ਬਾਹਰ ਪੱਟ ਗਈ ਹੋਣੀ ਐ,

"ਕੀ ਕਹਿਣਗੇ ਲੋਕ" ਵਾਲਾ ਪੁੱਲ ਟੱਪ ਗਈ ਹੋਣੀ ਐ l

ਘਰ ਦਾ ਗਹਿਣਾ,
ਸੰਦ (ਕਮਾਉ, ਮਾਂ-ਪਿਉ ਦੇ ਬਰਾਬਰ ਖੜ੍ਹਨਾ) ਜਰੂਰੀ ਬਣ ਗਿਆ ਹੋਣਾ ਲੱਗਦਾ,
"ਨਿਸਚੇ" (ਇਰਾਦਾ) ਕੁਝ ਸਾਬਿਤ ਕਰਨ ਦਾ,
ਹਰ "ਮਜਬੂਰੀ" ਭੰਨ ਗਿਆ ਹੋਣਾ ਲੱਗਦਾ l

ਦਮ ਆਪਣੇ ਤੇ ਜੀਣਾ,
ਹੱਕ ਬਰਾਬਰ ਲੈਣਾ,
ਜੋ ਸਹੀ ਲਗੇ ਉਹ ਕਹਿਣਾ,
ਹਾਜਰ-ਜਵਾਬੀ ਸਿੱਖ ਗਈ ਹੋਣੀ ਐ l

ਮੌਜੂਦਗੀ ਆਪਣੀ ਬਾਰੇ,
ਉਹ ਖੁੱਲ ਕੇ ਲਿਖ ਗਈ ਹੋਣੀ ਐ,
ਤੇ ਉਹ "ਲਿਖਤ" ਕਈਆਂ ਦੇ ਸੂਲ ਬਣ ਚੁੱਭਗੀ ਹੋਣੀ ਐ,
ਤਾਹੀ ਕਹਿੰਦੇ ਨੇ "ਉਹ ਕੁੜੀ ਠੀਕ ਨਹੀ" l

ਲਿੰਗਵਾਦ ਦੇ ਗੁਲਾਮ ਓ,
ਆਜ਼ਾਦ ਸਖਸ਼ੀਅਤ ਤਹਾਨੂੰ ਠੀਕ ਨੀ ਲਗਦੀ,
ਜਿਹੜੇ ਅੰਗੂਰ ਤੁਹਾਡੀ ਸੋਚ ਤੇ ਪਾਹੁੰਚ ਤੋਂ ਬਾਹਰ ਨੇ,
ਉਹ ਤਹਾਨੂੰ ਮਿੱਠੇ (ਚੰਗੇ) ਨੀ ਲੱਗਦੇ l

#ਓਹ_ਕੁੜੀ_ਠੀਕ_ਨਹੀ