rudependu 47 rudependu 47

ਮੰਜਿਆਂ ਉੱਤੇ ਬਹਿੰਦੇ

ਮੰਜਿਆਂ ਉੱਤੇ ਬਹਿੰਦੇ ਸੀ *** ਕੋਲ ਕੋਲ ਰਹਿੰਦੇ ਸੀ। ਸੋਫੇ ਬੇਡ ਆ ਗਏ *** ਦੂਰੀਆਂ ਵਧਾ ਗਏ । ਛੱਤਾਂ ਤੇ ਵੀ ਨਾ ਸੌਂਦੇ ਹੁਣ *** ਬਾਤਾਂ ਵੀ ਨਾ ਪਾਉਂਦੇ ਹੁਣ ਵਿਹੜੇ ਵਿਚ ਰੁੱਖ ਸਨ *** ਸਾਂਝੇ ਸੁਖ ਦੁੱਖ ਸਨ। ਬੂਹਾ ਖੁੱਲਾ ਰਹਿੰਦਾ ਸੀ *** ਰਾਹੀ ਵੀ ਆ ਬਹਿੰਦਾ ਸੀ। ਕਾਂ , ਵੀ ਕੁਰਲਾਉਂਦੇ ਸੀ *** ਪ੍ਰਾਹੁਣੇ । ਆਉਂਦੇ ਸੀ ਸਾਈਕਲ ਹੀ ਕੋਲ ਸੀ *** ਤਾਂ ਵੀ ਮੇਲ ਜੋਲ ਸੀ। ਰਿਸ਼ਤੇ ਨਿਭਾਉਂਦੇ ਸੀ *** ਰੁਸਦੇ ਮਨਾਉਂਦੇ ਸੀ । ਪੈਸੇ ਭਾਂਵੇਂ ਘਟ ਸੀ *** ਪਰ ਮੱਥੇ ਤੇ ਨਾ ਵਟ ਸੀ। ਕੰਧਾਂ ਕੋਲੇ ਕੱਚੇ ਸਨ *** ਸਾਥ- ਸਾਰੇ ਪੱਕੇ ਸਨ। ਸ਼ਾਇਦ ਕੁਝ ਪਾਇਆ ਹੈ *** ਪਰ ਬੋਹਤਾਂ ਤਾਂ ਗਵਾਇਆ ਹੈ !!!