shayari4u shayari4u

ਲੱਗਦਾ ਸੱਜਣਾ ਤੂੰ

ਲੱਗਦਾ ਸੱਜਣਾ ਤੂੰ ਵੀ ਮਗਰੂਰ ਹੋ ਗਿਆ।
ਤੂੰ ਤਾਰਿਆਂ ਵਾਂਗੂੰ ਹੀ ਸਾਥੋਂ ਦੂਰ ਹੋ ਗਿਆ।😢
ਰਕੀਬ ਲੱਭ ਲਏ, ਛੱਡ ਸਾਨੂੰ ਅੱਧਵਾਟੇ ,,
ਦੱਸਿਆ ਨਾ ਕੀ ਸਾਥੋਂ ਯਾਰਾ ਕਸੂਰ ਹੋ ਗਿਆ।।🙏
ਤੇਰੇ ਗ਼ਮ ਹੀ ਹੰਢਾਵਣ ਯੋਗੇ ਰਹਿ ਗਏ,,
ਜਖ਼ਮ ਇੱਛਕ ਦਾ ਜਮਾਂ ਨਾਸੂਰ ਹੋ ਗਿਆ।।😓
ਅਸਾਂ ਤਾਂ ਤੈਂਨੂੰ ਰੱਬ ਬਣਾ ਕੇ ਰਹੇ ਪੂਜਦੇ,,
ਅਮੀਰੀ ਦਾ ਲੱਗਦਾ ਤੈਂਨੂੰ ਗਰੂਰ ਹੋ ਗਿਆ।।🙌
ਅੱਜ ਵੀ ਸਾਨੂੰ ਰਹਿਣ ਉਡੀਕਾਂ ਤੇਰੀਆਂ ”,,
ਤੂੰ ਦਿਲ ਤੋੜਨ ਵਿੱਚ ਮਸਹੂਰ ਹੋ ਗਿਆ।।💔