shayari4u shayari4u

ਮੰਦਰਾਂ ਦੇ ਵਿੱਚ

ਮੰਦਰਾਂ ਦੇ ਵਿੱਚ ਲੱਭਣਾ ਰਬ ਨੂੰ,
ਇਹ ਤਾਂ ਲੋਕ ਦਿਖਾਵਾ ਏ।
ਰਬ ਨਾਲੋ ਹੈ ਉੱਚਾ ਦਰਜਾ ਉਸਦਾ,
ਜਿਸ ਕੁੱਖ ਦਾ ਤੂੰ ਜਾਇਆ ਏ।
ਹਰ ਦੁਖ ਸਹਿ ਕੇ ਜਿਸ ਨੇ
ਤੈਨੂੰ ਦੁਨੀਆ ਇਹੋ ਦਿਖਾਈ ਏ,
ਤੇਰੀ ਜਿੰਦਗੀ ਖਾਤਰ ਜਿਸ ਨੇ
ਮੌਤ ਦੇ ਵਰਗੀ ਪੀੜ ਹਢਾਈ ਏ।
ਹਰ ਸਾਹ ਨਾਲ ਜੋ ਕਰੇ
ਦੁਆਵਾਂ ਬਸ ਤੇਰੀ ਖੁਸ਼ਹਾਲੀ ਲਈ ,
ਤੂੰ ਵੀ ਆਪਣਾ ਫਰਜ਼ ਸਮਝ ਕੇ
ਬੁੱਢੀ ਮਾਂ ਨੂੰ ਸਾਂਭ ਲਈ ।