shayari4u shayari4u

ਇਕ ਪਾਸੇ ਮੈਨੂੰ

ਇਕ ਪਾਸੇ ਮੈਨੂੰ ਜੱਗ ਦੇਖੇ,
ਇਕ ਪਾਸੇ ਮੈਨੂੰ ਰੱਬ ਦੇਖੇ,
ਇਹ ਜਿਸਨੂੰ ਜੱਖਮ ਦਿਖਾਉਣੇ ਸਾਰੇ,
ਉਹ ਮੇਰਾ ਮੋਲਾ, ਮੁਰਸ਼ਦ ਨਾ ਮੇਰੇ ਵੱਲ,
ਦੇਖੇ,

ਉਹ ਰੁੱਸੀਆ ਮੇਰੇ ਤੋ ਏਦਾਂ ਜੀ,
ਜਿਵੇਂ ਕਦਮਾਂ ਬਿਨਾਂ ਪੰਜੇਬਾਂ ਜੀ,
ਮੇਰੇ ਸਾਰੇ ਹਰਫ ਨੇ ਉਹਦੇ ਤਾਈ,
ਪਰ ਮੇਰੀ ਨਾ ਕੋਈ ਉਹ ਲੱਜ ਦੇਖੇ,
ਮੈ ਆਪਣਾਂ ਸਭ ਕੁੱਝ ਵਾਰ ਦਿੱਤਾ,
ਬੰਦਗੀ ਵਾਂਗ ਸੀ ਇਹ ਪਿਆਰ ਕੀਤਾ,
ਉਹ ਫਿਰ ਵੀ ਖੋਲ੍ਹ ,ਖੋਲ੍ਹ ਮੇਰੀ ਖੱਲ ਦੇਖੇ,
ਮੇਰਾ ਮੋਲਾ, ਮੁਰਸ਼ਦ ਨਾ ਮੇਰੇ ਵੱਲ ਦੇਖੇ,

ਮੇਰੀ ਆਸ ਹੈ ਬੱਝੀ ਉਹ ਦੇ ਤਾਈਂ,
ਮੈਂ ਵਾਰੇ ਜਾਵਾਂ ਸਭ ਉਸ ਬਲਾਈ,
ਕੋਈ ਨਜ਼ਰ ਨਾ ਬੁਰੀ ਉਹਦੇ ਵੱਲ ਦੇਖੇ,
ਹਰ ਖੁਸ਼ੀ ਖੇੜੇ ਉਦਾ ਦਾ ਕੱਲ੍ਹ ਦੇਖੇ,
ਤੇ ਨਾ ਹੀ ਤਕਲੀਫਾਂ ਭਰੀਆਂ ਕੋਈ,
ਉਹ ਪੱਲ ਦੇਖੇ,
ਪਰ ਮੇਰਾ ਮੋਲਾ, ਮੁਰਸ਼ਦ ਨਾ ਮੇਰੇ ਵੱਲ,
ਦੇਖੇ,

ਮੇਰੇ ਹਾਸੇ ਪੀੜਾਂ ਵੀ ਉਹਦੇ ਨੇ,
ਕੁੱਝ ਜੱਖਮ ਰੂਹ ਚ ਜਿਉਂਦੇ ਨੇ,
ਪਰ ਇਹਨਾਂ ਜੱਖਮਾ ਦਾ ਨਾ ਉਹ, ਸੱਲ ਦੇਖੇ,
ਮੇਰਾ ਯਾਰ,ਸੱਜਣ ਨਾ ਮੇਰੇ ਵੱਲ ਦੇਖੇ,

ਮੈਨੂੰ ਪਰਖ ਅੱਜਮਾ ਉਹਨੇ ਦੇਖ ਲਿਆ,
ਲਾ ਠੁਕਰ ਕਦਮੀ ਵੀ ਵੇਖ ਲਿਆ,
ਜੋ ਪੱਲੇ ਸੁਪਨੇ ਤੇ ਯਾਦਾਂ ਸੀ,
ਉਹ ਵੀ ਖੌ ਕੇ ਮੇਰੇ ਤੋਂ ਦੇਖ ਲਿਆ
ਪਰ ਮੇਰੇ ਸਬਰ ਦਾ ਨਾ ਉਹ ਬੰਨ੍ਹ ਦੇਖੇ,
ਮੇਰਾ ਮੋਲਾ ਮੁਰਸ਼ਦ ਨਾ ਮੇਰੇ ਵੱਲ ਦੇਖੇ,
ਮੇਰਾ ਮੋਲਾ ਮੁਰਸ਼ਦ ਨਾ ਮੇਰੇ ਵੱਲ ਦੇਖੇ,✍