ਚੱਲ ਦਿਲਾ ਥੋੜ੍ਹਾ ਜਿਹਾ ਤੇਰਾ ਦਰਦ ਘਟਾ ਲਈਏ,
ਹੰਝੂਆਂ ਵਿੱਚੋਂ ਥੋੜ੍ਹੀ ਜਿਹੀ ਚੱਲ ਖੁਸ਼ੀ ਚੁਰਾ ਲਈਏ,
ਚੰਦਰੇ ਲੇਖਾਂ ਨੇ ਤਾਂ ਪਿੱਛਾ ਕਦੇ ਨਾ ਛੱਡਣਾ ਏ,
ਆਪਾਂ ਬੰਦੇ ਭਾਵੇਂ ਕਿੰਨਾ ਈ ਜੋਰ ਲਗਾ ਲਈਏ,
ਦੁੱਖ ਵੀ ਸੁੱਖ ਦੇ ਜਿੰਨਾ ਈ ਜਿੰਦਗੀ ਵਿੱਚ ਜਰੂਰੀ ਏ,
ਹੱਸ ਹੱਸ ਕੇ ਇਹਨਾਂ ਦੋਵਾਂ ਨੂੰ ਬੋਝੇ ਪਾ ਲਈਏ,
ਹਰ ਕੋਈ ਮੈਨੂੰ ਕਹਿੰਦਾ ਕਿ 'ਮੈਂ' ਬਾਹਲਾ ਖੁਸ਼ ਰਹਿਨਾਂ,
ਕਿਹੜਾ ਜਾਣੇ ਹੱਸ ਕੇ ਦਿਲ ਦੇ ਦਰਦ ਛੁਪਾ ਲਈਏ|