ਰੋਟੀ
ਜੇ 'ਰੋਟੀ' ਬਿਨ ਸਰਦਾ ਹੁੰਦਾ
ਤਾ ਕੋਣ 'ਕੰਮ' ਪਿੱਛੇ ਧੱਕੇ ਖਾਦਾ,
'ਰੋਟੀ' ਕਰਕੇ ਤੇ ਕਿਸਾਨਾਂ ਨੇ ,
'ਦਿੱਲੀ' ਮੋਰਚੇ ਚ 'ਜਾਨਾ' ਗਵਾਈਆ
ਇਸ ਕਰਕੇ ਹੀ 'ਮੁਲਾਜ਼ਮਾਂ' ਨੇ ,
ਸਰਕਾਰਾਂ ਤੋ 'ਡਾਗਾ' ਖਾਈਆ ,
ਇਸ ਕਰਕੇ 'ਮਾਵਾ' ਨੇ ,
ਪੁੱਤਰਾ ਤੋ ਦੂਰੀਆ ਪਵਾਈਆ,
'ਰੋਟੀ' ਕਰਕੇ ਹੀ ਕੁੜੀਆ,
'ਵਿਦੇਸ਼' ਵਲ ਨੂੰ ਹੋਈਆ ਪਰਾਈਆ,
'ਵਿਆਹ' ਤੋਂ ਪਹਿਲਾਂ ਹੀ
ਮਾਪਿਆ ਤੋਂ 'ਦੂਰੀਆ' ਪਵਾਈਆ,
'ਰੋਟੀ' ਨੇ ਹੀ ਜਵਾਕਾ ਨੂੰ
ਕੰਮ ਧੰਦੇ ਲਾਇਆ,
ਪੜਾਈ ਦੀ 'ਉਮਰ' ਚ ,
ਮਜਬੂਰੀਆ ਚ ਪਾਇਆ।
'ਪ੍ਰੀਤ' ਰੋਟੀ ਨੇ ਹੀ ਬੰਦੇ ਨੂੰ,
ਕੰਮਾਂ ਵਿੱਚ ਲਾਇਆ।
ਪ੍ਰੀਤ ਕਕਰਾਲਾ