Preet Kakrala Preet Kakrala

*ਸ਼ਿਕਾਇਤ* *ਮੈਨੂੰ ਫੁੱਲਾਂ ਤੋਂ

*ਸ਼ਿਕਾਇਤ*

*ਮੈਨੂੰ ਫੁੱਲਾਂ ਤੋਂ ਪਤਾ ਲੱਗਿਆ*
*ਹੁਣ ਨਹੀਂ ਬੈਠਦਾ ਤੂੰ ਓਹਨਾ ਦੇ ਕੋਲ*
ਸ਼ਿਕਾਇਤ ਓਹ ਕਰਦੇ ਮੈਨੂੰ ਤੇਰੀ ਮਹਿਕਣ ਕਿਵੇਂ ਤੇਰੀ ਖੁਸ਼ਬੂ ਬਿਨਾ
ਹਰ ਵੇਲੇ ਤੇਰੀ ਦੀਦ ਨੂੰ ਤਰਸਦੇ ਨੇ
ਬਸ ਵਿਚਾਰੇ ਸਕਦੇ ਨਹੀਂ ਇਹ ਬੋਲ
*ਮੈਨੂੰ ਫੁੱਲਾਂ ਤੋਂ ਪਤਾ ਲੱਗਿਆ*................
ਤਿੱਤਲੀਆਂ ਨੇ ਵੀ ਰੰਗ ਝਾੜ ਦਿੱਤੇ ਖੰਬਾਂ ਤੋਂ ਬੇਰੰਗ ਹੋਈਆਂ ਫੜਫੜਾਉਣ
ਮੋਹ ਤੋੜ ਚੁੱਕੀਆਂ ਸਭ ਬਾਗਾਂ ਤੋ
ਨਾ ਹੀ ਭੋਹਰੇ ਕਰਦੇ ਕੋਈ ਕਲੋਲ
*ਮੈਨੂੰ ਫੁੱਲਾਂ ਤੋਂ ਪਤਾ ਲੱਗਿਆ*.................
ਜੀਅ ਉੱਠਦੇ ਸੀ ਸੁੱਕੇ, ਟੂਟੇ ਟਾਹਣੀਓ ਗ਼ੁਲਾਬ ਜੋ ਕਦੀ ਤੇਰੇ ਛੂਹਣ ਨਾਲ
ਧੁੱਪੇ ਪਏ ਖਿਲਰੇ ਹੀ ਸੜ ਮੁੱਕ ਜਾਂਦੇ
ਫੁੱਲ ਨਾ ਕੋਈ ਲੱਭੇ ਕੰਡੇ ਫਰੋਲ
*ਮੈਨੂੰ ਫੁੱਲਾਂ ਤੋਂ ਪਤਾ ਲੱਗਿਆ*
*ਹੁਣ ਨਹੀਂ ਬੈਠਦਾ ਤੂੰ ਓਹਨਾ ਦੇ ਕੋਲ*।
- *ਪ੍ਰੀਤ ਕਕਰਾਲਾ*