Preet Kakrala Preet Kakrala

ਕੁਝ ਸੁਪਨੇ ਕਿਸੇ

ਕੁਝ ਸੁਪਨੇ ਕਿਸੇ ਨਾਲ ਦੇਖਦੇ ਹਾਂ, ਵਾਅਦੇ ਵੀ ਕਰਦੇ ਹਾਂ, ਸੇਮ ਉਧਰੋ ਵੀ ਇਹੀ ਕੁਝ ਹੁੰਦਾ ਹੈ। ਇੱਕ ਟਾਇਮ ਆਉਂਦਾ ਵਾਅਦੇ ਸੁਪਨੇ ਸਾਰੇ ਮਿੱਟੀ ਹੋ ਜਾਂਦੇ ਨੇ। ਕਿਸੇ ਨਾਲ ਇੱਕ ਵਾਰ ਹੁੰਦਾ ਕਿਸੇ ਨਾਲ ਦੋ ਵਾਰ ਤੇ ਕਿਸੇ ਨਾਲ ਬਹੁਤ ਵਾਰੀ। ਵੱਡੇ ਦਿਲ ਵਾਲੇ ਚੱਲ ਕੋਈ ਨਾ,ਚੱਲ ਕੋਈ ਨਾ ਕਹਿ ਕੇ ਅੱਗੇ ਤੁਰਦੇ ਰਹਿੰਦੇ। ਨਾਲੇ ਇਹ ਕਹਿੰਦੇ ਚੱਲ ਜੋ ਹੋਇਆ ਰੱਬ ਦੀ ਮਰਜੀ। ਫੇਰ ਇੱਕ ਟਾਇਮ ਆਉਂਦਾ ਏ ਅਸੀਂ ਕਿਸੇ ਲਈ ਨਹੀਂ ਖੁਦ ਲਈ ਜਿਉਂਣ ਲੱਗ ਜਾਂਦੇ ਹਾਂ। ਸਾਰੇ ਵਾਅਦੇ ਸਾਰੇ ਸੁਪਨੇ ਇਕੱਲੇ ਦੇ ਹੁੰਦੇ ਨੇ। ਫਿਰ ਇਹ ਵਾਅਦੇ ਖੁਦ ਨਾਲ ਨਿਭਾਉਣ ਲਈ ਉਹੀ ਕੁਝ ਕੀਤਾ ਜਾਂਦਾ। ਜੋ ਦੂਜਿਆਂ ਨਾਲ ਕੀਤਾ। ਹੁਣ ਤੇ ਸੁਪਨੇ ਵੀ ਸਾਡੇ ਸੀ। ਇੱਕ ਵਾਰ ਨਹੀਂ ਦੋ ਵਾਰ ਨਹੀਂ ਬਥੇਰੇ ਵਾਰੀ ਕੋਸ਼ਿਸ ਤੇ ਵੀ ਕੁਝ ਨਾ ਹੋਵੇ।
ਸੱਚੀਂ ਕਹਿਣਾ ਉਦੋਂ ਚੱਲ ਕੋਈ ਨਾ,ਚੱਲ ਕੋਈ ਨਾ ਤੇ ਜੋ ਹੋਇਆ ਰੱਬ ਦੀ ਮਰਜ਼ੀ ਕਹਿ ਕੇ ਨਹੀਂ ਜਿੰਦਗੀ ਲੰਘਦੀ।
ਖੁਦ਼ ਹੋਰਾਂ ਦੀਆਂ ਜਿੰਦਗੀਆਂ ਤੇ ਬੋਝ ਲੱਗਣ ਲੱਗ ਜਾਂਦੇ ਹਾਂ।
ਬਾਹਲਾ ਔਖਾ ਹੈ ਇਹ ਸੱਚੀ ਕਹਿਣਾ।