Preet Kakrala Preet Kakrala

ਤੇਰੇ ਬੋਲ ਸੀ

ਤੇਰੇ ਬੋਲ ਸੀ ਤੀਰਾਂ ਵਰਗੇ, ਅਸੀਂ ਸਾਂ ਚੁੱਪ ਰਹੇ
ਯਾਦ ਰੱਖੀਂ ਅਜੇ ਸਾਡਾ ਜਵਾਬ ਬਾਕੀ ਏ।।
ਨਾਸਮਜ ਨਹੀਂ ਹਾਂ,ਜਾਨਾਂ ਸਭ ਕੁਝ,
ਬੱਸ ਖੁੱਲਣਾ ਰਾਜ਼ ਬਾਕੀ ਏ।।
ਜ਼ਖ਼ਮ ਸੁੱਕ ਗਏ ਚੀਸ ਮੁੱਕ ਗਈ,
ਕੁਝ ਚੰਮ ਤੇ ਦਿਲ ਦੇ ਦਾਗ਼ ਬਾਕੀ ਏ।।
ਮੈਂ ਸੀਂ ਨਾਂ ਆਖੀ,ਛੁਰੇ ਖੋਭੇ ਤੂੰ ਪਿੱਠ ਸਾਡੀ ਚ
ਤਿਆਰ ਰਹੀ ਅਜੇ ਸਾਡਾ ਹਿਸਾਬ ਬਾਕੀ ਏ।।
ਪ੍ਰੀਤ ਕਕਰਾਲਾ