ਦੁਪਹਿਰ ਵੇਲੇ ਲੱਗਦਾ ਸੀ ਖੇਤ ਜਦੋਂ ਪਾਣੀ,
ਆਸ਼ੇ ਪਾਸੇ ਰੌਲਾ ਪਾਵੇ ਟਟੀਰੀ ਮਰ ਜਾਣੀ,
ਧਿਆਨ ਨਾਲ ਦੇਖਿਆ ਮੈਂ ਵੱਟ ਉਤੇ ਆਂਡੇ ਸੀ,
ਭੱਜ ਕੇ ਬਚਾ ਕੇ ਮੈਂ ਸੁੱਕੀ ਥਾਂ ਲਿਆਂਦੇ ਸੀ,
ਆਸ਼ੇ ਪਾਸੇ ਥਾ ਦੇਖ ਸਾਫ਼ ਜਗਾਂ ਰੱਖ ਕੇ,
ਘਾਹ ਵਿੱਚ ਆਲਣਾ ਬਣਾ ਕੇ ਅੰਦਰ ਰੱਖ ਤੇ,
ਐਨੇ ਨੂੰ ਟਟੀਰੀ ਆ ਕੇ ਆਂਡਿਆਂ ਤੇ ਬੈਠ ਗਈ,
ਖੇਤ ਥੋੜਾਂ ਰਹਿ ਗਿਆ ਸੀ ਐਨੇ ਵਿੱਚ ਲਾਈਟ ਗਈ,
ਫਿਰ ਮੈਂ ਤਾਂ ਆਣ ਕੇ ਨਿੰਮ ਥੱਲੇ ਖਲੋ ਗਿਆ,
ਲਾਈਟ ਤਾਂ ਆਈ ਨੀਂ ਸੀ ਯਾਰ ਡਾਹ ਕੇ ਮੰਜਾਂ ਸੌਂ ਗਿਆ,,,