ਕਦੇ ਕਦਾਈਂ ਪੌਣਾਂ ਦੇ ਵਿੱਚ ਰਲ ਜਾਵਾਂ , ਦਿਲ ਕਰਦੈ
ਮੈ ਮਿੱਟੀ ਇਸ ਮਿੱਟੀ ਵਿੱਚ ਹੀ ਢਲ ਜਾਵਾਂ , ਦਿਲ ਕਰਦੈ
ਜਿਉਣਾ ਸਿੱਖ ਲਿਆ ਇਸ਼ਕ ਤੇਰੇ ਤੋਂ , ਹੁਣ ਤਾਂ ਸੁਣ ਧੀਮਾਨਾ
ਤੇਰੇ ਹਰ ਇੱਕ ਸ਼ੇਅਰ ਦੇ ਉੱਤੋਂ ਮਰ ਜਾਵਾਂ , ਦਿਲ ਕਰਦੈ
ਸਾਹ , ਹੁਸਨ , ਚਾਅ , ਰੀਝਾਂ ਸਾਰੇ ਕਰੂ ਨਿਛਾਵਰ ਤੈਥੋਂ
ਇਸ ਦੁਨੀਆਂ ਤੋਂ ਕੁਝ ਤਾਂ ਵੱਖ ਕਰ ਜਾਵਾਂ , ਦਿਲ ਕਰਦੈ
ਹਲਕੇ ਜੇਹੇ ਜਜਬਾਤਾਂ ਵਾਲੇ , ਗੱਲ ਗੱਲ ਤੇ ਕਿਉ ਰੌਂਦੇ
ਸ਼ਾਇਰਾਂ ਦੇ ਦਿਲ ਵਿੱਚ ਕਿ ਹੁੰਦੈ , ਪੜ੍ਹ ਜਾਵਾਂ , ਦਿਲ ਕਰਦੈ
ਰੱਬ ਨੂੰ ਦੱਸਣਾ ਰੱਬ ਵਰਗਾ ਹੀ ਯਾਰ ਮਿਲ ਗਿਆ ਮੈਨੂੰ
ਖੁੱਲੀਆਂ ਬਾਹਾਂ ਦੇ ਨਾਲ ਅੰਬਰੀਂ ਚੜ੍ਹ ਜਾਵਾਂ , ਦਿਲ ਕਰਦੈ ,,,